ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਲਈ ਇਨਾਮੀ ਰਕਮਾਂ `ਚ ਵਾਧਾ

ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਲਈ ਇਨਾਮੀ ਰਕਮਾਂ `ਚ ਵਾਧਾ

--  ਪੰਜਾਬ ਦੀ ਨਵੀਂ ਖੇਡ ਨੀਤੀ ਨੂੰ ਪ੍ਰਵਾਨਗੀ


ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਲਈ ਹੱਲਾਸ਼ੇਰੀ ਦੇਣ ਲਈ ਸੂਬਾ ਵਜ਼ਾਰਤ ਨੇ ਨਵੀਂ ਖੇਡ ਨੀਤੀ-2018 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਖੇਡ ਕੋਟੇ ਹੇਠ ਭਰਤੀ ਕਰਨ ਲਈ ਵੱਖਰੀਆਂ ਹਦਾਇਤਾਂ ਜਾਰੀ ਕਰਨ ਦੇ ਮਾਮਲੇ `ਤੇ ਫ਼ੈਸਲਾ ਲੈਣ ਲਈ ਮੁੱਖ ਮੰਤਰੀ ਨੂੰ ਅਧਿਕਾਰ ਦਿੱਤੇ ਗਏ ਹਨ।


ਉਲੰਪਿਕ ਤੇ ਪੈਰਾ-ਉਲੰਪਿਕ ਖੇਡਾਂ `ਚ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀ ਲਈ ਨਕਦ ਪੁਰਸਕਾਰ 2.25 ਕਰੋੜ ਰੁਪਏ ਹੀ ਰਹੇਗਾ ਪਰ ਚਾਂਦੀ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਲਈ ਹੁਣ ਇਹ ਰਾਸ਼ੀ 1.01 ਕਰੋੜ ਰੁਪਏ ਤੋਂ ਵਧਾ ਕੇ 1.50 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਾਂਸੀ ਦੇ ਤਮਗ਼ੇ ਲਈ ਨਕਦ ਪੁਰਸਕਾਰ 51 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਗਿਆ ਹੈ।


ਚਾਰ ਵਰ੍ਹਿਆਂ `ਚ ਇੱਕ ਵਾਰ ਹੋਣ ਵਾਲੀਆਂ ਏਸ਼ੀਆਈ/ਪੈਰਾ-ਏਸ਼ੀਆਈ ਖੇਡਾਂ `ਚ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ ਮਿਲਣ ਵਾਲੀ ਇਨਾਮੀ ਰਕਮ 26 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ, ਚਾਂਦੀ ਦੇ ਤਮਗ਼ੇ ਲਈ 16 ਲੱਖ ਰੁਪਏ ਤੋਂ ਵਧਾ ਕੇ 75 ਲੱਖ ਰੁਪਏ ਅਤੇ ਕਾਂਸੀ ਦੇ ਤਮਗ਼ੇ ਲਈ ਮੌਜੂਦਾ 11 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ।


ਇੰਝ ਹੀ ਅਧਿਕਾਰਤ ਵਿਸ਼ਵ ਕੱਪ/ਚੈਂਪੀਅਨਸਿ਼ਪ ਦੇ ਸੋਨ ਤਮਗ਼ਾ ਜੇਤੂ ਖਿਡਾਰੀ ਲਈ ਮੌਜੂਦਾ ਨਕਦ ਇਨਾਮ ਰਾਸ਼ੀ 21 ਲੱਖ ਰੁਪਏ ਤੋਂ ਵਧਾ ਕੇ 80 ਲੱਖ ਰੁਪਏ, ਚਾਂਦੀ ਦੇ ਤਮਗ਼ੇ ਲਈ 11 ਲੱਖ ਰੁਪਏ ਤੋਂ ਵਧਾ ਕੇ 55 ਲੱਖ ਰੁਪਏ, ਕਾਂਸੀ ਦੇ ਤਮਗ਼ੇ ਲਈ 7 ਲੱਖ ਰੁਪਏ ਤੋਂ ਵਧਾ ਕੇ 45 ਲੱਖ ਰੁਪਏ ਕਰਨ ਦਾ ਫ਼ੈਸਲਾ ਲਿਆ ਗਿਆ ਹੈ।


ਇੰਝ ਹੀ ਕਾਮਨਵੈਲਥ ਖੇਡਾਂ/ਪੈਰਾ-ਕਾਮਨਵੈਲਥ ਖੇਡਾਂ `ਚ ਸੋਨ ਤਮਗ਼ਾ ਜੇਤੂ ਖਿਡਾਰੀ ਲਈ 6 ਲੱਖ ਰੁਪਏ ਦੀ ਥਾਂ 40 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ। ਇੰਝ ਹੀ ਚਾਂਦੀ ਦਾ ਤਮਗ਼ਾ ਜੇਤੂ ਨੂੰ 5 ਲੱਖ ਰੁਪਏ, ਕਾਂਸੀ ਦਾ ਤਮਗ਼ਾ ਜੇਤੂ ਖਿਡਾਰੀ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ।


ਸੈਫ਼ ਖੇਡਾਂ/ਐਫ਼ਰੋ-ਏਸ਼ੀਆਈ ਖੇਡਾਂ ਤੇ ਰਾਸ਼ਟਰੀ ਖੇਡਾਂ¿ਪੈਰਾ-ਨੇਸ਼ਨਲ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀ ਨੂੰ 5 ਲੱਖ ਰੁਪਏ, ਚਾਂਦੀ ਦੇ ਤਮਗ਼ੇ ਲਈ 3 ਲੱਖ ਰੁਪਏ ਤੇ ਕਾਂਸੀ ਦੇ ਤਮਗ਼ੇ ਲਈ 2 ਲੱਖ ਰੁਪਏ ਨਕਦ ਇਨਾਮ ਮਿਲੇਗਾ।


ਵੱਖੋ-ਵੱਖਰੇ ਕੌਮਾਂਤਰੀ ਟੂਰਨਾਮੈਂਟਾਂ ਤੇ ਚੈਂਪੀਅਨਸਿ਼ਪਾਂ ਵਿੱਚ ਤਮਗ਼ਾ ਜਿੱਤਣ ਵਾਲੇ ਵੈਟਰਨ ਖਿਡਾਰੀਆਂ ਨੂੰ ਪੈਨਸ਼ਨ ਵਜੋਂ ਵਿੱਤੀ ਸਹਾਇਤਾ ਵੀ ਸੂਬਾ ਸਰਕਾਰ ਮੁਹੱਈਆ ਕਰਵਾਏਗੀ। ਇਹ ਸਹਾਇਤਾ 40 ਸਾਲ ਦੀ ਉਮਰ ਪੂਰੀ ਕਰ ਚੁੱਕੇ ਉਨ੍ਹਾਂ ਖਿਡਾਰੀਆਂ ਨੂੰ ਮਿਲੇਗੀ, ਜੋ ਮੁਲਾਜ਼ਮ ਨਹੀਂ ਹੋਣਗੇ ਜਾਂ ਜਿਨ੍ਹਾਂ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Award amounts raised for Pb medal winner players