ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਬਾਰੇ ਕੀਤਾ ਜਾਗਰੂਕ

ਭਾਰਤ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਬਾਰੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਚੋਣ ਅਮਲੇ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ।

 

ਚੋਣ ਤਹਿਸੀਲਦਾਰ ਐਸ.ਏ.ਐਸ. ਨਗਰ ਸੰਜੈ ਕੁਮਾਰ ਮੁਤਾਬਕ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਮੁਹਿੰਮ ਦੌਰਾਨ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਹਰੇਕ ਵੋਟਰ ਦੀ ਪੁਸ਼ਟੀ (ਓਥੈਂਟੀਕੇਸ਼ਨ) ਕਰਨ ਮਗਰੋਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਪੜਤਾਲ ਕੀਤੀ ਜਾਵੇਗੀ। 

 

ਵੋਟਰ ਵੱਲੋਂ ਬਤੌਰ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਦੇ ਲਿੰਕ www.nvsp.com, ਵੋਟਰ ਹੈਲਪਲਾਈਨ ਮੋਬਾਈਲ ਐਪ, ਕੋਮਨ ਸਰਵਿਸ ਸੈਂਟਰ (ਸੀ.ਐਸ.ਸੀ.) ਉੱਤੇ ਜਾ ਕੇ, ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਬਣੇ ਫੈਸੀਲੀਟੇਸ਼ਨ ਸੈਂਟਰ ਵਿੱਚ ਜਾ ਕੇ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਦਿਵਿਆਂਗ (ਪੀ.ਡਬਲਿਯੂ.ਡੀ.) ਵੋਟਰ, ਵੋਟਰ ਹੈਲਪਲਾਈਨ (1950) ਉਤੇ ਕਾਲ ਕਰ ਕੇ ਇਹ ਸੁਵਿਧਾ ਲੈ ਸਕਦੇ ਹਨ।

 

ਚੋਣ ਤਹਿਸੀਲਦਾਰ ਸੰਜੈ ਕੁਮਾਰ ਨੇ ਦੱਸਿਆ ਕਿ 1 ਸਤੰਬਰ 2019 ਤੋਂ 15 ਅਕਤੂਬਰ ਤੱਕ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਆਪਣੇ ਆਪਣੇ ਪੋਲਿੰਗ ਖੇਤਰ ਵਿੱਚ ਦਰਜ ਵੋਟਰਾਂ ਦੀ ਵੈਰੀਫਿਕੇਸ਼ਨ 'ਬੀ.ਐਲ.ਓ. ਮੋਬਾਈਲ ਐਪ' ਰਾਹੀਂ ਆਨਲਾਈਨ ਜਾਂ 'ਬੀ.ਐਲ.ਓ. ਵਰਕਿੰਗ ਕੋਪੀਜ਼' ਰਾਹੀਂ ਆਫ਼ ਲਾਈਨ ਵਿਧੀ ਰਾਹੀਂ ਕਰਨਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Awareness about Voter Verification Program to officers of various departments