ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਪ੍ਰਤੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੈਂਪ

ਦੁੱਧ ਦੇ 27 ਸੈਂਪਲਾਂ ਦੀ ਜਾਂਚ ਦੌਰਾਨ 12 'ਚ ਪਾਣੀ ਦੀ ਮਾਤਰਾ ਵੱਧ ਮਿਲੀ


ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਪ੍ਰਤੀ ਪ੍ਰੇਰਿਤ ਕਰਨ ਲਈ ਗਾਂਧੀ ਨਗਰ ਵਾਰ ਨੰਬਰ-6 ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਏ ਕੈਂਪ ਵਿੱਚ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ, ਕਾਰਜਕਾਰੀ ਅਫ਼ਸਰ  ਬੀਰਪ੍ਰਤਾਪ ਸਿੰਘ, ਇੰਸਪੈਕਟਰ  ਮਨਪ੍ਰੀਤ ਸਿੰਘ ਅਤੇ ਪੰਕਜ ਕੁਮਾਰ ਨੇ ਲੋਕਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ। 

 

ਉਨ੍ਹਾਂ ਲੋਕਾਂ ਨੂੰ ਦੁੱਧ ਦੀ ਜਾਂਚ ਘਰ ਵਿੱਚ ਕਰਨ ਦੇ ਤਰੀਕੇ ਸਮਝਾਏ ਅਤੇ ਦੁੱਧ ਦੀ ਮਹੱਤਤਾ, ਮਨੁੱਖੀ ਸਿਹਤ ਲਈ ਦੁੱਧ ਦੀ ਵਰਤੋਂ, ਦੁੱਧ ਦੀ ਮਿਲਾਵਟ ਆਦਿ ਬਾਰੇ ਜਾਣਕਾਰੀ ਦਿੱਤੀ ਗਈ।


ਇਸ ਮੌਕੇ ਲੈਬ ਇੰਚਾਰਜ ਜਸਵਿੰਦਰ ਸਿੰਘ ਅਤੇ ਦਰਸ਼ਪ੍ਰੀਤ ਸਿੰਘ ਵੱਲੋਂ ਖਪਤਕਾਰਾਂ ਵੱਲੋ ਲਿਆਂਦੇ ਗਏ ਦੁੱਧ ਦੇ 27 ਸੈਂਪਲਾਂ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ 12 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Awareness camp to inspire people to adulterate milk