ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਯੁਸ਼ਮਾਨ ਖੁਰਾਨਾ ਨੇ ਗੀਤ ਗਾ ਕੇ ਸਰੋਤੇ ਕੀਲੇ

ਆਯੁਸ਼ਮਾਨ ਖੁਰਾਨਾ ਨੇ ਗੀਤ ਗਾ ਕੇ ਸਰੋਤੇ ਕੀਲੇ

ਸਫ਼ੇਦ ਰੰਗ ਦੇ ਚਮਕੀਲੇ ਜੰਪਸੂਟ ’ਚ ਫ਼ਿਲਮ ਅਦਾਕਾਰ ਆਯੁਸ਼ਮਾਨ ਖੁਰਾਨਾ ਸ਼ੁੱਕਰਵਾਰ ਸ਼ਾਮੀਂ ਚੰਡੀਗੜ੍ਹ ਦੇ ਇਲਾਂਤੇ ਮਾੱਲ ਪੁੱਜੇ। ਉਹ ‘ਹੈਪੀਨੈੱਸ ਕੰਸਰਟ’ ਲਈ ਇੱਥੇ ਪੁੱਜੇ ਸਨ। ਦਰਅਸਲ, ਇਹ ‘ਬੈਂਡ ਆਯੁਸ਼ਮਾਨ ਭਵਾ’ ਦਾ ਚੰਡੀਗੜ੍ਹ ’ਚ ਪਹਿਲਾ ਲਾਈਵ ਸ਼ੋਅ ਸੀ; ਜਿੱਥੇ ‘ਸਾਡੀ ਗਲੀ ਆ ਜਾ,’ ‘ਭੰਗੜਾ ਤਾਂ ਸਜਦਾ’ ਅਤੇ ‘ਜਦ ਨੱਚਦਾ ਟ੍ਰਾਈਸਿਟੀ’ ਜਿਹੇ ਬੇਹੱਦ ਚਰਚਿਤ ਗੀਤ ਪੇਸ਼ ਕੀਤੇ ਗਏ ਤੇ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ।

 

 

ਚੰਡੀਗੜ੍ਹ ਦਰਅਸਲ, ਆਯੁਸ਼ਮਾਨ ਖੁਰਾਨਾ ਦਾ ਜੱਦੀ ਸ਼ਹਿਰ ਵੀ ਹੈ। ਉਨ੍ਹਾਂ ਵੱਲੋਂ ਗਾਏ ਗੀਤਾਂ ਨਾਲ ਦਰਸ਼ਕ ਕੀਲੇ ਗਏ।

 

 

ਚੰਨ–ਚਾਨਣੀ ਰਾਤ, ਕਾਰਨੀਵਾਲ ਦੇ ਬਹੁ–ਰੰਗੇ ਝੰਡੇ, ਸ਼ੋਅ ਮੌਕੇ ਸਜਾਵਟਾਂ, ਸਜਾਵਟੀ ਫੁਹਾਰੇ, ਵਿਸ਼ਾਲ ਡੂਨਟ ਸੈਲਫ਼ੀ ਪੁਆਇੰਟ ਤੇ ਫ਼ੂਡ ਸਟਾਲਜ਼ ਨੇ ਇਸ ਸਮਾਰੋਹ ਦੀ ਸ਼ਾਨ ਨੂੰ ਕਈ ਗੁਣਾ ਵਧਾ ਦਿੱਤਾ।

 

 

ਇਸ ਸ਼ੋਅ ਨੂੰ ਵੇਖਣ ਲਈ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ (ਟ੍ਰਾਈ–ਸਿਟੀ) ’ਚ ਰਹਿੰਦੇ ਆਯੁਸ਼ਮਾਨ ਖੁਰਾਨਾ ਦੇ ਹਜ਼ਾਰਾਂ ਪ੍ਰਸ਼ੰਸਕ ਪੁੱਜੇ ਹੋਏ ਸਨ; ਜਿਨ੍ਹਾਂ ਦਾ ਜੋਸ਼ ਵੇਖਦਿਆਂ ਹੀ ਬਣਦਾ ਸੀ। ਭਾਵੇਂ ਚੰਡੀਗੜ੍ਹ ’ਚ ਭਾਰੀ ਮੀਂਹ ਪਿਆ ਹੋਇਆ ਸੀ, ਜਿਸ ਕਾਰਨ ਸ਼ੋਅ ਸ਼ੁਰੂ ਹੋਣ ਵਿੱਚ ਕੁਝ ਦੇਰੀ ਵੀ ਹੋਈ ਪਰ ਇਹ ਸਭ ਕੁਝ ਦਰਸ਼ਕਾਂ ਦਾ ਜੋਸ਼ ਠੰਢਾ ਨਾ ਕਰ ਸਕੀ।

 

 

ਆਯੁਸ਼ਮਾਨ ਦੇ ਪਿਤਾ ਪੀ. ਖੁਰਾਨਾ, ਭਰਾ ਅਪਾਰਸ਼ਕਤੀ, ਹੋਰ ਪਰਿਵਾਰਕ ਮੈਂਬਰ ਤੇ ਸਕੂਲ–ਕਾਲਜ ਦੇ ਦੋਸਤ ਵੀ ਕੱਲ੍ਹ ਇਸ ਸਮਾਰੋਹ ’ਚ ਮੌਜੂਦ ਸਨ। ਜਦੋਂ ਦੋਵੇਂ ਭਰਾ ‘ਰਮ ਰਮ ਰਮ ਵ੍ਹਿਸਕੀ’ ਗਾ ਰਹੇ ਸਨ, ਤਦ ਪਿਤਾ ਖ਼ੁਸ਼ੀ ’ਚ ਸੀਟੀਆਂ ਮਾਰ ਰਹੇ ਸਨ। ਇਸ ਸ਼ੋਅ ਦੀ ਸ਼ੁਰੂਆਤ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਕੀਤੀ।

 

 

ਚੰਡੀਗੜ੍ਹ ’ਚ ਆਪਣੇ ਸ਼ੋਅ ਬਾਰੇ ਬੋਲਦਿਆਂ ਆਯੁਸ਼ਮਾਨ ਖੁਰਾਨਾ ਨੇ ਕਿਹਾ ਕਿ – ਚੰਡੀਗੜ੍ਹ ਉਨ੍ਹਾਂ ਲਈ ਖ਼ਾਸ ਹੈ; ਇਸ ਲਈ ਨਹੀਂ ਕਿ ਮੈਂ ਇੱਥੇ ਪੈਦਾ ਹੋਇਆ ਹਾਂ, ਸਗੋਂ ਇਸ ਲਈ ਕਿ ਇਸ ਸ਼ਹਿਰ ਨੇ ਮੈਨੂੰ ਬਹੁਤ ਪਿਆਰ ਤੇ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ – ਇਸ ਸ਼ਹਿਰ ਵਿੱਚ ਆ ਕੇ ਮੈਂ ਬਹੁਤ ਉਤਸ਼ਾਹਿਤ ਤੇ ਉਤੇਜਿਤ ਹਾਂ। ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੈਂ ਸਚਿਨ ਤੇਂਦੁਲਕਰ ਹੋਵਾਂ ਤੇ ਵਾਨਖੇੜੇ ਸਟੇਡੀਅਮ ’ਚ ਪਹਿਲੀ ਵਾਰ ਦਰਸ਼ਕਾਂ ਸਾਹਵੇਂ ਖੇਡ ਰਿਹਾ ਹੋਵਾਂ।

 

 

ਇਸ ਸ਼ੋਅ ਦੌਰਾਨ ਦਰਸ਼ਕ ਹਰੇਕ ਪੇਸ਼ਕਾਰੀ ਨੂੰ ਭਰਪੂਰ ਹੁੰਗਾਰਾ ਦੇ ਰਹੇ ਸਨ ਤੇ ਉਹ ਗਾਇਕ ਦੇ ਨਾਲੋ–ਨਾਲ ਗਾ ਰਹੇ ਸਨ।

 

 

26 ਸਾਲਾ ਡੈਂਟਿਸਟ ਡਾ. ਕਲਿਆਣੀ ਜਾਧਵ, 20 ਸਾਲਾ UIET ਵਿਦਿਆਰਥੀ ਵਿਸ਼ਾਲ ਸਿੰਘ, 49 ਸਾਲਾ ਹੋਮ–ਮੇਕਰ ਰੀਟਾ ਭੱਟੀ ਅਤੇ 66 ਸਾਲਾ ਸੇਵਾ–ਮੁਕਤ ਇੰਜੀਨੀਅਰ ਜਤਿੰਦਰ ਵਿਰਕ ਸਭਨਾਂ ਦੀ ਇਹੋ ਖ਼ਾਹਿਸ਼ ਸੀ ਕਿ ਮੀਂਹ ਕਿਤੇ ਇਸ ਸ਼ੋਅ ਨੂੰ ਖ਼ਰਾਬ ਨਾ ਦੇਵੇ ਤੇ ਸਾਡਾ ਚੰਡੀਗੜ੍ਹ ਦਾ ਮੁੰਡਾ ਆਯੁਸ਼ਮਾਨ ‘ਪਾਣੀ ਦਾ ਰੰਗ’ ਗਾਵੇ।

 

 

ਫ਼ਿਲਮ ਅਦਾਕਾਰ ਤੋਂ ਗਾਇਕੀ ਵੱਲ ਨੂੰ ਵਧਦੇ ਜਾ ਰਹੇ ਆਯੁਸ਼ਮਾਨ ਖੁਰਾਨਾ ਉਂਝ ਪਹਿਲਾਂ ਫ਼ਿਲਮ ‘ਵਿੱਕੀ ਡੌਨਰ’ ’ਚ ‘‘ਪਾਣੀ ਦਾ ਰੰਗ’’, ਫ਼ਿਲਮ ‘ਬਰੇਲੀ ਕੀ ਬਰਫ਼ੀ’ ’ਚ ‘‘ਨਜ਼ਮ ਨਜ਼ਮ’’, ਫ਼ਿਲਮ ‘ਦਮ ਲਗਾ ਕੇ ਹਈਸ਼ਾ’  ’ਚ ‘‘ਮੋਹ ਮੋਹ ਕੇ’’ ਅਤੇ ‘ਡ੍ਰੀਮ ਗਰਲ’ ’ਚ ‘‘ਗ਼ਜ਼ਬ ਹੋ ਗਿਆ’’ ਜਿਹੇ ਗੀਤ ਗਾ ਚੁੱਕੇ ਹਨ।

 


ਗੀਤ ‘ਮਿੱਟੀ ਦੀ ਖ਼ੁਸ਼ਬੂ’ ਗਾਉਂਦੇ ਸਮੇਂ ਆਯੁਸ਼ਮਾਨ ਕੁਝ ਜਜ਼ਬਾਤੀ ਹੋ ਗਏ। ਉਨ੍ਹਾਂ ਕਿਹਾ ਕਿ ਇਹ ਗੀਤ ਚੰਡੀਗੜ੍ਹ ‘ਮੇਰੇ ਘਰ’ ਨੂੰ ਸਮਰਪਿਤ ਹੈ। ਆਯੁਸ਼ਮਾਨ ਦੀਆਂ ਕੁਝ ਪ੍ਰਸਿੱਧ ਫ਼ਿਲਮਾਂ ਹਨ: ਵਿੱਕੀ ਡੌਨਰ, ਦਮ ਲਗਾ ਕੇ ਹਈਸ਼ਾ, ਅੰਧਾਧੁਨ, ਬਧਾਈ ਹੋ ਅਤੇ ਸ਼ੁਭ ਮੰਗਲ ਜ਼ਿਆਦਾ ਸਾਵਧਾਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayushman Khurana mesmerized Audience by his songs