ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਾਬਾ ਰਾਮਦੇਵ ਨੇ PGI ਦੇ ਡਾਕਟਰਾਂ ਨੂੰ ਪੜ੍ਹਾਇਆ ਯੋਗਾ ਦਾ ਪਾਠ

​​​​​​​ਬਾਬਾ ਰਾਮਦੇਵ ਨੇ PGI ਦੇ ਡਾਕਟਰਾਂ ਨੂੰ ਪੜ੍ਹਾਇਆ ਯੋਗਾ ਦਾ ਪਾਠ

ਯੋਗਾ ਗੁਰੂ ਬਾਬਾ ਰਾਮਦੇਵ ਨੇ ਕੱਲ੍ਹ ਸ਼ੁੱਕਰਵਾਰ ਨੂੰ PGIMER (Post Graduate Institute of Medical Education and Research – ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਦੇ ਡਾਕਟਰਾਂ ਨੂੰ ਯੋਗਾ ਦਾ ਪਾਠ ਪੜ੍ਹਾਇਆ। ਕੁਝ ਡਾਕਟਰਾਂ ਨੂੰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਜ਼ਨ ਘਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਢਿੱਡ ਦੀ ਚਰਬੀ ਦਿਲ ਲਈ ਖ਼ਤਰਨਾਕ ਹੁੰਦੀ ਹੈ। ਇਸ ਲਈ ਰੋਜ਼ਾਨਾ ਕਪਾਲਭਾਤੀ ਕੀਤੀ ਜਾਣੀ ਚਾਹੀਦੀ ਹੈ, ਤੁਸੀਂ ਬਿਲਕੁਲ ਤੰਦਰੁਸਤ ਰਹੋਗੇ।

 

 

ਬਾਬਾ ਰਾਮਦੇਵ ਨੂੰ ‘ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼’ (ARD) ‘ਜ਼ੈਨਿਥ’ ਨਾਂਅ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸੱਦਿਆ ਹੋਇਆ ਸੀ।

 

 

PGIMER ਦੇ ਡਾ. ਜਗਤ ਰਾਮ ਨੇ ਇਸ ਮੌਕੇ ਕਿਹਾ ਕਿ ਯੋਗਾ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ; ਇਸ ਨਾਲ ਹਾਈਪਰਟੈਨਸ਼ਨ (ਵਧਿਆ ਬਲੱਡ ਪ੍ਰੈਸ਼ਰ), ਦਿਲ ਦੀਆਂ ਬੀਮਾਰੀਆਂ, ਮੋਟਾਪਾ ਤੇ ਅਜਿਹੇ ਹੋਰ ਰੋਗਾਂ ਤੋਂ ਪੀੜਤਾਂ ਨੂੰ ਬਹੁਤ ਲਾਭ ਪੁੱਜਦਾ ਹੈ। ਪੀਜੀਆਈ ਦੇ ਡਾਕਟਰ ਤੇ ਰੈਜ਼ੀਡੈਂਟਸ ਤਣਾਅ ਹੇਠ ਕੰਮ ਕਰ ਰਹੇ ਹਨ ਤੇ ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਲਗਾਤਾਰ ਯੋਗਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

 

 

ਬਾਬਾ ਰਾਮਦੇਵ ਦਾ ਮੰਨਣਾ ਸੀ ਕਿ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਯੋਗਾ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਕਦੇ ਵੀ ਮਰੀਜ਼ ਨਹੀਂ ਹੋਣੇ ਚਾਹੀਦੇ ਤੇ ਉਹ ਤਾਂ ਸਦਾ ਤੰਦਰੁਸਤੀ ਦਾ ਸੁਨੇਹਾ ਦੇਣ ਵਾਲੇ ਦੂਤ ਹੀ ਰਹਿਣੇ ਚਾਹੀਦੇ  ਹਨ।

 

 

ਉਨ੍ਹਾਂ ਕਿਹਾ ਕਿ ਕਪਾਲਭਾਤੀ ਕਿਵੇਂ ਮਨੁੱਖੀ ਸਰੀਰ ਅੰਦਰਲੀ ਅਹਿਮ ਗ੍ਰੰਥੀ ਪੈਂਕ੍ਰੀਆਜ਼ ਲਈ ਵਧੀਆ ਹੁੰਦੀ ਹੈ ਤੇ ‘ਅਨੁਲੋਮ ਵਿਲੋਮ’ ਨਾਲ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baba Ramdev taught PGI Doctors Yoga lesson