ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਪੱਛੜੇ ਵਰਗ ਨੂੰ ਨਹੀਂ ਮਿਲ ਰਿਹਾ ਰਾਖਵੇਂਕਰਨ ਦਾ ਪੂਰਾ ਲਾਭ

ਪੰਜਾਬ ’ਚ ਪੱਛੜੇ ਵਰਗ ਨੂੰ ਨਹੀਂ ਮਿਲ ਰਿਹਾ ਰਾਖਵੇਂਕਰਨ ਦਾ ਪੂਰਾ ਲਾਭ

ਪੰਜਾਬ ਤੇ ਹਰਿਆਣਾ ’ਚ ਨੌਕਰੀਆਂ ਦੌਰਾਨ ਪੱਛੜੇ ਵਰਗ ਦੇ ਲੋਕਾਂ ਨੂੰ ਰਾਖਵੇਂਕਰਨ ਦਾ ਪੂਰਾ ਲਾਭ ਨਹੀਂ ਮਿਲ ਰਿਹਾ। ਦੇਸ਼ ਵਿੱਚ ਪੱਛੜੀਆਂ ਸ਼੍ਰੇਣੀਆਂ ਲਈ ਜੋ ਕੋਟਾ ਨਿਰਧਾਰਤ ਹੈ, ਦੋਵੇਂ ਸੂਬੇ ਉਸ ਕੋਟੇ ਅਧੀਨ ਪੱਛੜਿਆਂ ਨੂੰ ਨੌਕਰੀਆਂ ਨਹੀਂ ਦੇ ਰਹੇ। ਇਸ ਗੱਲ ਤੋਂ ਕੌਮੀ ਪੱਛੜਾ ਵਰਗ ਕਮਿਸ਼ਨ ਕਾਫ਼ੀ ਖ਼ਫ਼ਾ ਹੈ।

 

 

ਕਮਿਸ਼ਨ ਨੇ ਪੱਛੜੇ ਵਰਗ ਦੇ ਲੋਕਾਂ ਨਾਲ ਜੁੜੇ ਵੱਖੋ–ਵੱਖਰੇ ਮੁੱਦਿਆਂ ’ਤੇ ਹਰਿਆਣਾ ਤੇ ਪੰਜਾਬ ਦੇ ਅਫ਼ਸਰਾਂ ਨੂੰ 15 ਦਿਨਾਂ ਅੰਦਰ ਕਮਿਸ਼ਨ ਸਾਹਵੇਂ ਪੇਸ਼ ਹੋ ਕੇ ਜਵਾਬ ਤਲਬ ਕੀਤਾ ਹੈ। ਦੇਸ਼ ਦੇ ਸਾਰੇ ਰਾਜਾਂ ਵਿੰਚ ਪੱਛੜਿਆਂ ਦੀ ਹਾਲਤ, ਉਨ੍ਹਾਂ ਨੂੰ ਮਿਲਣ ਵਾਲੇ ਹੱਕਾਂ ਤੇ ਸਹੂਲਤਾਂ ਦੀ ਸਮੀਖਿਆ ਕਰਨ ਲਈ ਕੌਮੀ ਪੱਛੜਾ ਵਰਗ ਕਮਿਸ਼ਨ ਸਾਰੇ ਰਾਜਾਂ ਵਿੱਚ ਅਫ਼ਸਰਾਂ ਨਾਲ ਮੀਟਿੰਗਾਂ ਕਰ ਰਿਹਾ ਹੈ।

 

 

ਇਸੇ ਲੜੀ ਵਿੱਚ ਕਮਿਸ਼ਨ ਦੇ ਚੇਅਰਮੈਨ ਡਾ. ਭਗਵਾਨ ਲਾਲ ਸਾਹਨੀ, ਵਾਈਸ ਚੇਅਰਮੈਨ ਲੋਕੇਸ਼ ਪ੍ਰਜਾਪਤੀ, ਮੈਂਬਰ ਸੁਧਾ ਯਾਦਵ, ਮੈਂਬਰ ਕੋਸਲੇਂਦਰ ਪਟੇਲ ਸਮੇਤ ਕਮਿਸ਼ਨ ਦੇ ਅਫ਼ਸਰਾਂ ਨੇ ਦੋ ਦਿਨ ਚੰਡੀਗੜ੍ਹ ਪ੍ਰਵਾਸ ਦੌਰਾਨ ਹਰਿਆਣਾ ਤੇ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗਾਂ ਕੀਤੀਆਂ।

 

 

ਇਸ ਮੀਟਿੰਗ ਦੌਰਾਨ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਦੋਵੇਂ ਰਾਜਾਂ ਵਿੱਚ ਪੱਛੜਿਆਂ ਦੀ ਮੌਜੂਦਾਾ ਹਾਲਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਦਿਸੇ; ਜਿਸ ਕਾਰਨ ਉਨ੍ਹਾਂ ਕਈ ਨੁਕਤਿਆਂ ਉੱਤੇ ਦੋਵੇਂ ਰਾਜਾਂ ਦੇ ਅਫ਼ਸਰਾਂ ਤੋਂ 15 ਦਿਨਾਂ ਅੰਦਰ ਜਵਾਬ ਮੰਗਿਆ ਹੈ।

 

 

ਦੇਸ਼ ਵਿੰਚ ਨੌਕਰੀਆਂ ਤੇ ਵਿਦਿਅਕ ਅਦਾਰਿਆਂ ’ਚ ਵੱਖੋ–ਵੱਖਰੇ ਵਰਗਾਂ ਅਧੀਨ ਪੱਛੜਿਆਂ ਨੂੰ 27 ਫ਼ੀ ਸਦੀ ਰਾਖਵੇਂਕਰਨ ਦਾ ਲਾਭ ਮਿਲਣਾ ਤੈਅ ਹੈ। ਹਰਿਆਣਾ ’ਚ ਕੈਟੇਗਰੀ ਬੈਕਵਰਡ ਕਲਾਸ (ਏ) ਅਧੀਨ ਕਲਾਸ ਵਨ ਅਤੇ ਟੂ ਦੀਆਂ ਸਿੱਧੀਆਂ ਭਰਤੀਆਂ ਵਿੱਚ ਸਿਰਫ਼ 11 ਫ਼ੀ ਸਦੀ ਕੋਟਾ ਦਿੱਤਾ ਜਾ ਰਿਹਾ ਹੈ; ਜਦ ਕਿ ਤੀਜੇ ਤੇ ਚੌਥੇ ਵਰਗ ਦੀਆਂ ਭਰਤੀਆਂ ਵਿੱਚ 16 ਫ਼ੀ ਸਦੀ ਕੋਟਾ ਦਿੱਤਾ ਜਾ ਰਿਹਾ ਹੈ। ਇਸ ਬਾਰੇ ਰੋਜ਼ਾਨਾ ‘ਅਮਰ ਉਜਾਲਾ’ ਨੇ ਮੋਹਿਤ ਧੁਪੜ ਦੀ ਰਿਪੋਰਟ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।

 

 

ਇਸੇ ਤਰ੍ਹਾਂ ਕੈਟੇਗਰੀ ਬੈਕਵਰਡ ਕਲਾਸ (ਬੀ) ਕਲਾਸ ਵਨ ਤੇ ਟੂ ਦੀਆਂ ਭਰਤੀਆਂ ਵਿੱਚ ਸਿਰਫ਼ 6 ਫ਼ੀ ਸਦੀ ਤੇ ਤੀਜੇ ਤੇ ਚੌਥੇ ਵਰਗ ਵਿੱਚ 11 ਫ਼ੀ ਸਦੀ ਕੋਟਾ ਦਿੱਤਾ ਜਾ ਰਿਹਾ ਹੈ; ਜਦ ਕਿ ਕੈਟੇਗਰੀ ਬੈਕਵਰਡ ਕਲਾਸ (ਸੀ) ਵਿੱਚ ਕਲਾਸ ਵਨ ਤੇ ਟੂ ਦੀਆਂ ਭਰਤੀਆਂ ’ਚ ਵੀ ਸਿਰਫ਼ 6 ਫ਼ੀ ਸਦੀ ਤੇ ਤੀਜੇ ਤੇ ਚੌਥੇ ਵਰਗ ਵਿੰਚ 10 ਫ਼ੀ ਸਦੀ ਕੋਟੇ ਦਾ ਲਾਭ ਮਿਲ ਰਿਹਾ ਹੈ।

 

 

ਹਾਈ ਕੋਰਟ ਦੇ ਹੁਕਮ ਅਨੁਸਾਰ ਬੈਕਵਰਡ ਕਲਾਸ (ਸੀ) ਵਰਗ ਵਿੱਚ ਪੱਛੜਿਆਂ ਨੂੰ ਕੋਟੇ ਦੇ ਲਾਭ ਉੱਤੇ 26 ਮਈ 2016 ਤੋਂ ਫ਼ਿਲਹਾਲ ਰੋਕ ਲੱਗੀ ਹੋਈ ਹੈ।

 

 

ਪੰਜਾਬ ਵਿੱਚ ਤਾਂ ਸਾਰੇ ਵਰਗਾਂ ਅਧੀਨ ਪੱਛੜਿਆਂ ਨੂੰ ਸਿਰਫ਼ ਕੋਟੇ ਦਾ 10 ਫ਼ੀ ਸਦੀ ਲਾਭ ਹੀ ਮਿਲ ਰਿਹਾ ਹੈ। ਪਹਿਲਾਂ ਇਹ ਲਾਭ ਸਿਰਫ਼ 7 ਫ਼ੀ ਸਦੀ ਮਿਲਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Backward Classes not getting full benefit of Reservation in Punjab