ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਤੇ ਸ਼ਵੇਤ ਮਲਿਕ ਬਣੇ ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਨਵੇਂ ਮੈਂਬਰ

ਬਾਦਲ ਤੇ ਸ਼ਵੇਤ ਮਲਿਕ ਬਣੇ ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਨਵੇਂ ਮੈਂਬਰ

ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਨਾਲ ਮੁਲਾਕਾਤ ਕੀਤੇ ਜਾਣ ਦੇ ਤਿੰਨ ਦਿਨਾਂ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਐੱਮਪੀ ਤੇ ਰਾਸ਼ਟਰੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੁੰ ਜੱਲ੍ਹਿਆਵਾਲਾ ਬਾਗ਼ ਰਾਸ਼ਟਰੀ ਯਾਦਗਾਰੀ ਟਰੱਸਟ ਦੇ ਟਰੱਸਟੀ ਨਿਯੁਕਤ ਕੀਤਾ ਹੈ।


ਸ੍ਰੀ ਸਿੱਧੂ ਨੇ ਸ੍ਰੀ ਮਹੇਸ਼ ਸ਼ਰਮਾ ਨੂੰ ਇਸ ਕੌਮੀ ਟਰੱਸਟ ਦੇ ਨਵੇਂ ਮੈਂਬਰ ਨਿਯੁਕਤ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਬੇਨਤੀ ਕੀਤੀ ਸੀ। ਇਹ ਤਿੰਨੇ ਨਵੇਂ ਮੈਂਬਰ ਪੰਜ ਸਾਲਾਂ ਲਈ ਨਿਯੁਕਤ ਕੀਤੇ ਗਏ ਹਨ ਤੇ ਕੇਂਦਰੀ ਸਭਿਆਚਾਰ ਮੰਤਰਾਲੇ ਨੇ ਇਸ ਸਬੰਧੀ ਨੋਟੀਫਿ਼ਕੇਸ਼ਨ ਬੀਤੀ 28 ਸਤੰਬਰ ਨੂੰ ਜਾਰੀ ਕੀਤਾ ਹੈ।


ਇਹ ਟਰੱਸਟ ਹੀ ਜੱਲ੍ਹਿਆਂਵਾਲਾ ਬਾਗ਼ ਦੀ ਸਾਂਭ-ਸੰਭਾਲ ਕਰਨ ਤੇ ਉਸ ਦਾ ਪ੍ਰਬੰਧ ਵੇਖਣ ਲਈ ਜਿ਼ੰਮੇਵਾਰ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਇਸ ਦੇ ਐਕਸ-ਆਫਿ਼ਸ਼ੀਓ ਚੇਅਰਮੈਨ ਹੰੁਦੇ ਹਨ ਤੇ ਇੰਝ ਹੀ ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਰਾਜਪਾਲ ਤੇ ਸੂਬੇ ਦੇ ਮੁੱਖ ਮੰਤਰੀ ਵੀ ਹੁੰਦੇ ਹਨ।


ਦਰਅਸਲ, ਅਗਲੇ ਵਰ੍ਹੇ 2019 `ਚ ਜੱਲ੍ਹਿਆਂਵਾਲਾ ਬਾਗ਼ ਸਾਕਾ ਵਾਪਰੇ ਨੂੰ 100 ਵਰ੍ਹੇ ਮੁਕੰਮਲ ਹੋ ਰਹੇ ਹਨ ਤੇ ਇਸ ਲਈ ਯਾਦਗਾਰੀ ਸਮਾਰੋਹ ਰੱਖੇ ਗਏ ਹਨ। ਸ੍ਰੀ ਸਿੱਧੂ ਇਸੇ ਲਈ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੂੰ ਮਿਲੇ ਸਨ ਕਿ ਕਿਤੇ ਉਨ੍ਹਾਂ ਸਮਾਰੋਹਾਂ ਦੀ ਤਿਆਰੀ ਵਿੱਚ ਕੋਈ ਦੇਰੀ ਨਾ ਹੋ ਜਾਵੇ ਤੇ ਕੋਈ ਢਿੱਲ-ਮੱਠ ਨਾ ਰਹਿ ਜਾਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal and Shwait Malik now Jallianwala Bagh Trustee