ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਜੋੜੀ ਤੇ ਹਜ਼ਾਰਾਂ ਹੋਰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸਾਲ 2020 ਦਾ ਸੁਆਗਤ

ਬਾਦਲ ਜੋੜੀ ਤੇ ਹਜ਼ਾਰਾਂ ਹੋਰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸਾਲ 2020 ਦਾ ਸੁਆਗਤ

ਮੰਗਲਵਾਰ–ਬੁੱਧਵਾਰ ਦੀ ਰਾਤ ਨੂੰ ਸਹੀ 12 ਵਜੇ ਨਵੇਂ ਸਾਲ 2020 ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਮੱਥਾ ਟੇਕਣ ਲਈ ਪੁੱਜੀ। ਦੂਰ–ਦੁਰਾਡਿਓਂ ਆਏ ਲੋਕਾਂ ਵਿੱਚ ਨਵੇਂ ਸਾਲ ਲਈ ਡਾਢਾ ਉਤਸ਼ਾਹ ਸੀ।

ਇਸ ਮੌਕੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੀ ਮੱਥਾ ਟੇਕਣ ਲਈ ਅੱਧੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਸਨ।

ਬਾਦਲ ਜੋੜੀ ਤੇ ਹਜ਼ਾਰਾਂ ਹੋਰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸਾਲ 2020 ਦਾ ਸੁਆਗਤ

ਬਾਦਲ ਜੋੜੀ ਨਾਲ ਵੱਡੀ ਗਿਣਤੀ ’ਚ ਅਕਾਲੀ ਸਮਰਥਕ ਵੀ ਮੌਜੂਦ ਸਨ।

ਬਾਦਲ ਜੋੜੀ ਤੇ ਹਜ਼ਾਰਾਂ ਹੋਰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸਾਲ 2020 ਦਾ ਸੁਆਗਤ

ਸਮੁੱਚੇ ਭਾਰਤ ’ਚ ਨਵੇਂ ਸਾਲ 2020 ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਲਗਭਗ ਹਰੇਕ ਸ਼ਹਿਰ ਤੇ ਪਿੰਡ ਵਿੱਚ ਰਾਤੀਂ 12 ਵਜੇ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ। ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਵੇਖੇ ਗਏ।

ਨਵੇਂ ਸਾਲ ਦਾ ਸੁਆਗਤ ਕਰਨ ਦਾ ਹਰੇਕ ਵਿਅਕਤੀ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਹੈ। ਦਿੱਲੀ ਦੇ ਬਹੁਤੇ ਵਾਸੀਆਂ ਨੇ ਨਵਾਂ ਸਾਲ ਰੈਸਟੋਰੈਂਟਾਂ, ਹੋਟਲਾਂ, ਪੱਬਾਂ, ਸ਼ਾਪਿੰਗ ਮਾਲਜ਼ ਆਦਿ ਵਿਖੇ ਮਨਾਇਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਲੋਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬੇ ਵਿਖਾਈ ਦਿੱਤੇ।

ਬਾਦਲ ਜੋੜੀ ਤੇ ਹਜ਼ਾਰਾਂ ਹੋਰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸਾਲ 2020 ਦਾ ਸੁਆਗਤ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਹਨ।

ਇਨ੍ਹਾਂ ਜਸ਼ਨਾਂ ਦੌਰਾਨ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਚੌਕਸੀ ਦਾ ਵੀ ਖ਼ਾਸ ਖਿ਼ਆਲ ਰੱਖਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal couple and thousands of Sikh congregation welcomed Year 2020