ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਨਾਲ ਮਤਭੇਦ, ਮੌਕਾ ਮਿਲਿਆ ਤਾਂ ਵਿਰੁੱਧ ਲੜਾਂਗਾ ਚੋਣ : ਖਹਿਰਾ

ਭਗਵੰਤ ਮਾਨ ਨਾਲ ਮਤਭੇਦ, ਮੌਕਾ ਮਿਲਿਆ ਤਾਂ ਵਿਰੁੱਧ ਲੜਾਂਗਾ ਚੋਣ : ਖਹਿਰਾ

ਆਮ ਆਦਮੀ ਪਾਰਟੀ ਦੇ ਬਾਗੀ ਤੇ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲਾ ਤੱਕ ਕੀਤੇ ਜਾਣ ਵਾਲੇ ਮਾਰਚ ਦੀ ਤਿਆਰੀ ਸਬੰਧੀ ਅੱਜ ਸੰਗਰੂਰ ਪਹੁੰਚੇ। 
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ, ਬੀਬੀ ਹਰਸਿਮਰਤ ਬਾਦਲ ਤਬਾਹੀ ਦੀ ਪ੍ਰਤੀਕ ਹੈ। ਖਹਿਰਾ ਨੇ ਕਿਹਾ ਕਿ ਆਪ ਦੇ ਸੀਨੀਅਰ ਆਗੂ ਤੇ ਸੰਸਦ ਮੈਬਰ ਭਗਵੰਤ ਮਾਨ ਨਾਲ ਉਨ੍ਹਾੰ ਦੇ ਵਿਚਾਰਧਾਰਕ ਮੱਤਭੇਦ ਹਨ, ਕਿਉਂਕਿ ਉਹ ਪੰਜਾਬ ਇਕਾਈ ਦੀ ਖ਼ੁਦ-ਮੁਖਤਿਆਰੀ ਦੇ ਮਾਮਲੇ `ਤੇ ਦਿੱਲੀ ਧੜੇ ਨਾਲ ਖੜ੍ਹੇ ਹਨ।


ਉਨ੍ਹਾਂ ਇੱਕ ਸਵਾਲ ਦੇ ਜਵਾਬ `ਚ ਕਿਹਾ ਕਿ ਉਹ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਪੰਜਾਬ `ਚ ਰਾਜ ਕੀਤਾ, ਸੱਤਾ ਦਾ ਆਨੰਦ ਮਾਣਨ ਪਰ ਪੰਜਾਬ ਲਈ ਕੁਝ ਵੀ ਨਹੀਂ ਕੀਤਾ।


ਖਹਿਰਾ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਭਗਵੰਤ ਮਾਨ ਸਬੰਧੀ ਕਿਹਾ ਕਿ ਜਦੋਂ ਅਸੀਂ ਪੰਜਾਬ ਦੀ ਖੁਦਮੁਖਤਿਆਰੀ ਲਈ ਲੜ ਰਹੇ ਸੀ ਉਸ ਸਮੇਂ ਭਗਵੰਤ ਮਾਨ ਨੂੰ ਸਾਡੇ ਨਾਲ ਖੜ੍ਹਨਾ ਚਾਹੀਦਾ ਸੀ। ਪਰ ਭਗਵੰਤ ਮਾਨ ਨੇ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਖੜ੍ਹੇ ਰਹੇ। ਇਸ ਕਰਕੇ ਭਗਵੰਤ ਮਾਨ ਨਾਲ ਮੇਰੇ ਵਿਚਾਰਧਾਰਕ ਮਤਭੇਦ ਹਨ।


ਖਹਿਰਾ ਬੋਲੇ ਕਿ ਜੇ ਪੰਜਾਬ ਨੂੰ ਤਬਾਹ ਕਰਨ ਵਾਲਿਆਂ ਵਿਰੁੱਧ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਉਹ ਚੋਣ ਜ਼ਰੂਰ ਲੜਨਗੇ।


 ਹਲਕਾ ਭਦੌੜ ਦੇ ਆਪ ਵਿਧਾਇਕ ਪਿਰਮਲ ਸਿੰਘ ਵੀ ਖਹਿਰਾ ਨਾਲ ਇਸ ਮੌਕੇ ਮੌਜੂਦ ਸਨ  ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲੇ ਆਪਣੇ ਇਨਸਾਫ਼ ਮਾਰਚ ਲਈ ਸੁਕਪਾਲ ਖਹਿਰਾ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦਾ ਦੌਰਾ ਕਰ ਰਹੇ ਹਨ।  ਇਹ ਮਾਰਚ 8 ਦਸੰਬਰ ਤੋਂ ਸ਼ੁਰੂ ਹੋ ਕੇ ਮਾਲਵੇ ਦੇ 54 ਪਿੰਡਾਂ `ਚੋਂ ਦੀ ਲੰਘਦਾ ਹੋਇਆ 16 ਦਸੰਬਰ ਨੂੰ ਪਟਿਆਲਾ ਵਿਖੇ ਪਹੁੰਚੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal family has destroyed Punjab and Harsimrat is symbol of destruction for the state of Punjab