ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਾਦਲ ਬੇਅਦਬੀ ਲਈ ਨਹੀਂ, ਗੋਲੀਕਾਂਡਾਂ ਲਈ ਜ਼ਿੰਮੇਵਾਰ: ਕੈਪਟਨ ਅਮਰਿੰਦਰ ਸਿੰਘ

​​​​​​​ਬਾਦਲ ਬੇਅਦਬੀ ਲਈ ਨਹੀਂ, ਗੋਲੀਕਾਂਡਾਂ ਲਈ ਜ਼ਿੰਮੇਵਾਰ: ਕੈਪਟਨ ਅਮਰਿੰਦਰ ਸਿੰਘ

ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ  ]

 

ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਦੇ ਮਾਮਲੇ ਵਿੱਚ ਉਨ੍ਹਾਂ ਦੇ ਕੁਝ ਮੰਤਰੀ ਨਾਰਾਜ਼ਗੀ ਕਿਉਂ ਪ੍ਰਗਟਾ ਰਹੇ ਹਨ; ਤਾਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਦਰਅਸਲ ਅਜਿਹਾ ਵੀ ਸੋਚਿਆ ਜਾ ਰਿਹਾ ਹੈ ਕਿ ਸਾਨੂੰ ਉਨ੍ਹਾਂ ਨੂੰ ਜੇਲ੍ਹੀਂ ਡੱਕ ਦੇਣਾ ਚਾਹੀਦਾ ਹੈ। ਪਰ ਤੁਸੀਂ ਕਿਸੇ ਨੂੰ ਤਦ ਤੱਕ ਗ੍ਰਿਫ਼ਤਾਰ ਨਹੀਂ ਕਰ ਸਕਦੇ, ਜਦੋਂ ਤੱਕ ਕਿ ਤੁਸੀਂ ਮਾਮਲੇ ਦੀ ਨਿੱਠ ਕੇ ਜਾਂਚ ਨਹੀਂ ਕਰ ਲੈਂਦੇ।

 

 

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੌਰਾਨ ਗੋਲੀ ਚਲਾਉਣ ਦੀ ਇਜਾਜ਼ਤ ਦੇਣ ਲਈ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਜੇ ਕਿਤੇ ਪੁਲਿਸ ਗੋਲੀਬਾਰੀ ਹੁੰਦੀ ਹੈ, ਤਾਂ ਮੈਨੂੰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਜਾਣਕਾਰੀ ਹੋਣੀ ਚਾਹੀਦੀ ਹੈ; ਜੇ ਅਜਿਹਾ ਨਹੀਂ ਹੈ, ਤਾਂ ਮੈਂ ਇੱਕ ਅਯੋਗ ਤੇ ਅਸਮਰੱਥ ਗ੍ਰਹਿ ਮੰਤਰੀ ਹਾਂ। ਜਿੱਥੋਂ ਤੱਕ ਬੇਅਦਬੀ ਦੇ ਪਹਿਲੇ ਭਾਗ ਦਾ ਸੁਆਲ ਹੈ ਪ੍ਰਕਾਸ਼ ਸਿੰਘ ਬਾਦਲ ਉਸ ਵਿੱਚ ਸ਼ਾਮਲ ਨਹੀਂ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਦੇ ਅੰਗ ਪਾੜਨ ਵਿੱਚ ਉਹ ਸ਼ਾਮਲ ਨਹੀਂ ਸਨ।

 

 

ਤਦ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਤੁਸੀਂ ਤਾਂ ਬੇਅਦਬੀ ਲਈ ਬਾਦਲਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਰਹੇ ਹੋ; ਤਾਂ ਉਨ੍ਹਾਂ ਮੰਨਿਆ ਕਿ ਇਹ ਸਭ ਆਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਚਾਲੇ ਮੁੰਬਈ ’ਚ ਮੀਟਿੰਗਾਂ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਰਅਸਲ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਹਮਾਇਤ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਅਪਰਾਧ ਦੇ ਅੰਸ਼ ਕਿੱਥੇ ਹਨ, ਇਹ ਜਾਂਚ ਦਾ ਵਿਸ਼ਾ ਹੈ। ਉਹ ਇਹ ਸਭ ਚੋਣਾਂ ਲਈ ਕਰ ਰਹੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਖ ਦਿੱਤਾ ਗਿਆ ਸੀ ਕਿ ਤੁਸੀਂ ਡੇਰੇ ਤੋਂ ਕੁਝ ਵੀ ਲੈਣਾ–ਦੇਣਾ ਨਹੀਂ ਹੈ। ਇਸੇ ਲਈ ਪੰਥਕ ਹਲਕਿਆਂ ਵਿੱਚ ਹੁਣ ਅਕਾਲੀਆਂ ਨੂੰ ਹਮਾਇਤ ਨਹੀਂ ਮਿਲ ਰਹੀ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal is not responsible for sacrilege rather for firing incidents says Captain Amrinder Singh