ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲਾਂ ਦੇ ਵਫ਼ਾਦਾਰ ਭੂੰਦੜ ਤੇ ਚੰਦੂਮਾਜਰਾ ਨਿੱਤਰੇ ਬ੍ਰਹਮਪੁਰਾ ਦੇ ਵਿਰੋਧ `ਚ

ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਫ਼ਾਈਲ ਫ਼ੋਟੋ। ਤਸਵੀਰ: ਪੰਜਾਬ ਅਪਡੇਟ

ਸ੍ਰੀ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਿਹੇ ਸੀਨੀਅਰ ਅਤੇ ਬਾਦਲਾਂ ਦੇ ਵਫ਼ਾਦਾਰ ਆਗੂ ਅੱਜ ‘ਮਾਝੇ ਦੇ ਜਰਨੈਲ` ਵਜੋਂ ਜਾਣੇ ਜਾਂਦੇ ਟਕਸਾਲੀ ਅਕਾਲੀ ਆਗੂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਖਿ਼ਲਾਫ਼ ਨਿੱਤਰੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਹਾਲੇ ਕੁਝ ਦਿਨ ਪਹਿਲਾਂ ਤਾਂ ਸ੍ਰੀ ਬ੍ਰਹਮਪੁਰਾ ਦੇ ਕੋਈ ਮਤਭੇਦ ਨਹੀਂ ਸਨ ਕਿਉ਼ਕਿ ਉਨ੍ਹਾਂ ਆਪਣੇ ਅਸਤੀਫ਼ੇ `ਚ ਉਮਰ ਅਤੇ ਸਿਹਤ ਦੇ ਕਾਰਨਾਂ ਨੂੰ਼ ਮੁੱਖ ਦੱਸਦਿਆਂ ਪਾਰਟੀ ਦੇ ਅਹੁਦਿਆਂ `ਤੇ ਕਾਇਮ ਰਹਿਣ ਤੋਂ ਅਸਮਰੱਥਾ ਪ੍ਰਗਟਾਈ ਸੀ।


ਅੱਜ ਇੱਥੇ ਜਾਰੀ ਇੱਕ ਬਿਆਨ `ਚ ਦੋਵੇਂ ਅਕਾਲੀ ਆਗੂਆਂ ਨੇ ਆਖਿਆ ਕਿ ਬ੍ਰਹਮਪੁਰਾ ਜਿਹੇ ਸੀਨੀਅਰ ਆਗੂ ਨੂੰ ਪਾਰਟੀ ਲੀਡਰਸਿ਼ਪ ਨਾਲ ਆਪਣੇ ਮਤਭੇਦਾਂ ਬਾਰੇ ਇੰਝ ਗੱਲਾਂ ਕਰਨਾ ਸ਼ੋਭਦਾ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਦੀ ਖ਼ਾਲੀ ਹੋਈ ਸੀਟ ਵਾਸਤੇ ਸ੍ਰੀ ਬ੍ਰਹਮਪੁਰਾ ਨੇ ਆਪਣੇ ਪੁੱਤਰ ਲਈ ਉਮੀਦਵਾਰੀ ਲੈਣੀ ਸੀ; ਤਦ ਸ੍ਰੀ ਬ੍ਰਹਮਪੁਰਾ ਨੇ ਇਹੋ ਆਖਿਆ ਸੀ ਕਿ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਮੁੱਦਾ ਹੀ ਨਹੀਂ ਹੈ ਅਤੇ ਕਾਂਗਰਸ ਸਿਰਫ਼ ਉਸ ਸਦਾ ਰਾਜਨੀਤੀਕਰਨ ਕਰ ਰਹੀ ਹੈ। ਪਰ ਹੁਣ ਸ੍ਰੀ ਬ੍ਰਹਮਪੁਰਾ ਲਈ ਉਹੀ ਬੇਅਦਬੀ ਦਾ ਮੁੱਦਾ ਵੱਡਾ ਬਣ ਗਿਆ।


ਬਾਦਲ-ਪੱਖੀ ਅਕਾਲੀ ਆਗੂਆਂ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ `ਚ ਅਕਾਲੀ ਦਲ ਦੀ ਹਾਰ ਦੇ ਤੁਰੰਤ ਬਾਅਦ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਲੀਡਰਸਿ਼ਪ ਵਿੱਚ ਪੂਰਨ ਭਰੋਸਾ ਪ੍ਰਗਟਾਉਣ ਲਈ ਜਦੋਂ ਮਤਾ ਪਾਸ ਕੀਤਾ ਜਾ ਰਿਹਾ ਸੀ; ਤਦ ਸ੍ਰੀ ਬ੍ਰਹਮਪੁਰਾ ਉਸ ਨੂੰ ਪਾਸ ਕਰਨ ਦੇ ਮਾਮਲੇ `ਚ ਮੋਹਰੀ ਕਤਾਰ ਵਿੱਚ ਸਨ।


ਸ੍ਰੀ ਭੂੰਦੜ ਤੇ ਪ੍ਰੋ. ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਪਾਰਟੀ `ਚ ਸ੍ਰੀ ਬ੍ਰਹਮਪੁਰਾ ਨੂੰ ਸਦਾ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੇ ਸਾਰੇ ਵੱਡੇ ਅਹੁਦੇ ਮਿਲਦੇ ਰਹੇ ਹਨ। ਇਸ ਵੇਲੇ ਵੀ ਉਹ ਪਾਰਟੀ ਦੇ ਐੱਮਪੀ ਹਨ ਤੇ ਜਿਹੜੀ ਪਾਰਟੀ ਤੋਂ ਉਨ੍ਹਾਂ ਨੂੰ ਇੰਨਾ ਕੁਝ ਮਿਲਿਆ ਹੋਵੇ, ਉਸ ਪ੍ਰਤੀ ਇੰਨਾ ‘ਨਾਸ਼ੁਕਰਾ` ਨਹੀਂ ਹੋਣਾ ਚਾਹੀਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal loyals come fore to criticise Brahmpura