ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਾਦਲਕਿਆਂ ਨੇ ਸਰਕਾਰੀ ਵੌਲਵੋ ਨੂੰ ਬਠਿੰਡਾ ਤੋਂ ਲੈਣ ਨਾ ਦਿੱਤੀਆਂ ਸਵਾਰੀਆਂ`

‘ਬਾਦਲਕਿਆਂ ਨੇ ਸਰਕਾਰੀ ਵੌਲਵੋ ਨੂੰ ਬਠਿੰਡਾ ਤੋਂ ਲੈਣ ਨਾ ਦਿੱਤੀਆਂ ਸਵਾਰੀਆਂ`

ਅੱਜ ਮੰਗਲਵਾਰ ਤੜਕੇ ਬਠਿੰਡਾ ਬੱਸ ਅੱਡੇ `ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਔਰਬਿਟ ਏਵੀਏਸ਼ਨ ਟਰਾਂਸਪੋਰਟ ਲਿਮਿਟੇਡ ਦੇ ਮੁਲਾਜ਼ਮਾਂ ਨੇ ਪੰਜਾਬ ਰੋਡਵੇਜ਼ ਦੀ ਸਰਕਾਰੀ ਵੌਲਵੋ ਬੱਸ ਨੂੰ ਸਵਾਰੀਆਂ ਲੈਣ ਤੋਂ ਰੋਕਿਆ। ਹਾਲੇ ਇੱਕ ਦਿਨ ਪਹਿਲਾਂ ਮਲੋਟ-ਚੰਡੀਗੜ੍ਹ ਰੂਟ `ਤੇ ਚੱਲਣ ਵਾਲੀ ਇਸ ਵੌਲਵੋ ਬੱਸ ਦੀ ਸ਼ੁਰੂਆਤ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਝੰਡੀ ਵਿਖਾ ਕੇ ਕੀਤੀ ਸੀ।


ਮਲੋਟ ਤੋਂ ਇਹ ਵੌਲਵੋ ਬੱਸ ਸਵੇਰੇ 3:55 ਵਜੇ ਚੱਲਦੀ ਹੈ ਤੇ 4:50 ਵਜੇ ਇਸ ਨੇ ਬਠਿੰਡਾ ਬੱਸ ਅੱਡੇ ਤੋਂ ਸਵਾਰੀਆਂ ਲੈਣੀਆਂ ਹੁੰਦੀਆਂ ਹਨ।


ਪੰਜਾਬ ਰੋਡਵੇਜ਼ ਦੇ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਮੈਨੇਜਰ ਜਗਦੀਸ਼ ਸਿੰਘ ਨੇ ਬਠਿੰਡਾ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੀ ਨਵੀਂ ਵੌਲਵੋ ਬੱਸ ਦੇ ਡਰਾਇਵਰ ਤੇ ਕੰਡਕਟਰ ਨੂੰ ਬੁੱਧਵਾਰ ਤੋਂ ਆਮ ਵਾਂਗ ਸਵਾਰੀਆਂ ਲੈਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।


ਜਨਰਲ ਮੈਨੇਜਰ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ ਤੇ ਪੁਲਿਸ ਕੋਲ ਵੀ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ।


ਮਲੋਟ-ਚੰਡੀਗੜ੍ਹ ਰੂਟ ਦੀ ਸਰਕਾਰੀ ਵੌਲਵੋ ਬੱਸ ਦੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਗਈ ਸੀ। ਇਸ ਦਾ ਕਿਰਾਇਆ ਆਮ ਬੱਸ ਦੀ ਟਿਕਟ ਨਾਲੋਂ ਲਗਭਗ ਦੁੱਗਣਾ ਭਾਵ 2.34 ਰੁਪਏ ਪ੍ਰਤੀ ਕਿਲੋਮੀਟਰ ਹੈ।


ਬਠਿੰਡਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਇਸ ਸਬੰਧੀ ਇੱਕ ਸਿ਼ਕਾਇਤ ਮਿਲੀ ਹੈ ਤੇ ਇਸ ਮਾਮਲੇ `ਚ ਐੱਫ਼ਆਈਆਰ ਵੀ ਦਰਜ ਕੀਤੀ ਜਾ ਰਹੀ ਹੈ।


ਉੱਧਰ ਔਰਬਿਟ ਬਠਿੰਡਾ ਦੇ ਮੈਨੇਜਰ ਤੇਜਿੰਦਰ ਸਿੰਘ ਮਹਾਸਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸਿ਼ਕਾਇਤ ਸੁਣ ਕੇ ਝਟਕਾ ਲੱਗਾ ਹੈ ਕਿਉਂਕਿ ਅਜਿਹਾ ਕੁਝ ਤਾਂ ਵਾਪਰਿਆ ਹੀ ਨਹੀਂ। ‘ਸਾਡੇ ਸਟਾਫ਼ ਨੇ ਸਿਰਫ਼ ਟਾਈਮ ਟੇਬਲ ਦੀ ਐਡਜਸਟਮੈਂਟ ਬਾਰੇ ਦਸਤਾਵੇਜ਼ ਮੰਗੇ ਸਨ। ਅਸੀਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਤੇ ਅਜਿਹੇ ਦਾਅ-ਪੇਚਾਂ ਵਿੰਚ ਵਿਸ਼ਵਾਸ ਨਹੀਂ ਰੱਖਦੇ।`


ਇਸ ਦੌਰਾਨ ਵਿਧਾਇਕ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਖ਼ਤ ਮਿਹਨਤ ਨਾਲ ਇਸ ਰੂਟ `ਤੇ ਬੱਸ ਚਲਵਾਈ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਔਰਬਿਟ ਦੇ ਸਟਾਫ਼ ਨੇ ਗ਼ੈਰ-ਵਾਜਬ ਤਰੀਕੇ ਨਾਲ ਕੰਮ ਨੂੰ ਰੋਕਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੂੰ ਵੀ ਸੁਚਿਤ ਕਰ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal Orbit employees stopped Govt Volvo