ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਦੀ ਮੌਕਾਪ੍ਰਸਤੀ ਨੇ ਭੜਕਾਇਆ ਸੀ ਪੰਜਾਬ `ਚ ਅੱਤਵਾਦ: ਬਾਜਵਾ

ਬਾਦਲ ਦੀ ਮੌਕਾਪ੍ਰਸਤੀ ਨੇ ਭੜਕਾਇਆ ਸੀ ਪੰਜਾਬ `ਚ ਅੱਤਵਾਦ: ਬਾਜਵਾ

--  ਡੇਰਾ ਮੁਖੀ ਨੂੰ ਮਾਫ਼ੀ ਦੇਣ ਤੋਂ ਪਹਿਲਾਂ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਚੰਡੀਗੜ੍ਹ ਆਪਣੀ ਕੋਠੀ `ਚ ਸੱਦਿਆ ਸੀ

 


ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸੌੜੀ ਤੇ ਮੌਕਾ-ਪ੍ਰਸਤ ਵੋਟ-ਰਾਜਨੀਤੀ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ 15 ਸਾਲਾਂ ਤੱਕ ਅੱਤਵਾਦ ਦਾ ਦੁੱਖ ਝੱਲਣਾ ਪਿਆ ਸੀ।


ਚੇਤੇ ਰਹੇ ਕਿ ਸ੍ਰੀ ਬਾਦਲ ਨੇ ਕੱਲ੍ਹ ਸੂਬੇ ਦੀ ਕਾਂਗਰਸ ਸਰਕਾਰ `ਤੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਅੱਤਵਾਦੀ ਤੱਤਾਂ ਦੀ ਵਰਤੋਂ ਦਾ ਦੋਸ਼ ਲਾਇਆ ਸੀ।


ਸ੍ਰੀ ਬਾਜਵਾ ਨੇ ਵੱਡੇ ਬਾਦਲ ਦੇ ਉਸੇ ਬਿਆਨ ਦੇ ਜਵਾਬ ਵਿੱਚ ਅੱਜ ਦੋਸ਼ ਲਾਇਆ ਕਿ ਪੰਜਾਬ ਵਿੱਚ ਅੱਤਵਾਦ ਦੇ ਵਧਣ ਲਈ ਪੰਜ ਵਾਰ ਮੁੱਖ ਮੰਤਰੀ ਰਹੇ ਬਾਦਲ ਦੀ ਮੌਕਾਪ੍ਰਸਤ ਸਿਆਸਤ ਜਿ਼ੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਦਿੱਤੇ ਗਏ ਖ਼ਾਲਿਸਤਾਨ ਦੇ ਮੈਮੋਰੈਂਡਮ `ਤੇ ਬਾਦਲ ਦੇ ਹਸਤਾਖਰ ਸਨ, ਜਿਸ ਲਈ ਬਾਦਲ ਨੂੰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।


ਸ੍ਰੀ ਬਾਜਵਾ ਨੇ ਕਿਹਾਹ ਕਿ 1978 `ਚ ਅਕਾਲੀ ਦਲ-ਜਨਤਾ ਪਾਰਟੀ ਦੀ ਹਕੂਮਤ ਵੇਲੇ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇੱਕ ਵਰਗ ਦੀ ਹਮਾਇਤ ਹਾਸਲ ਕਰਨ ਲਈ ਵੋਟਾਂ ਇਕੱਠੀਆਂ ਕਰਨ ਦੀ ਅਜਿਹੀ ਮੌਕਾਪ੍ਰਸਤ ਰਾਜਨੀਤੀ ਖੇਡੀ, ਜਿਸ ਨੇ ਸ਼ਾਂਤ ਤੇ ਸੰਘਣੀ ਆਬਾਦੀ ਵਾਲੇ ਪੰਜਾਬ ਵਿੱਚ ਹਿੰਸਾ ਭੜਕੀ।


ਸ੍ਰੀ ਬਾਜਵਾ ਨੇ ਕਿਹਾ ਕਿ ਬਾਦਲ ਇਹ ਵੀ ਦੱਸਣ ਕਿ ਉਨ੍ਹਾਂ ਸਤੰਬਰ 2015 `ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ੀ ਦੇਣ ਤੋਂ ਪਹਿਲਾਂ ਅਕਾਲ ਤਖ਼ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੰਡੀਗੜ੍ਹ ਵਿੱਚ ਆਪਣੀ ਸਰਕਾਰੀ ਰਿਹਾਇਸ਼ਗਾਹ `ਤੇ ਕਿਉਂ ਸੱਦਿਆ ਸੀ। ਇਹ ਹਾਸੋਹੀਣੀ ਗੱਲ ਹੈ ਕਿ ਪੰਜਾਬ ਨੂੰ ਅਜਿਹੇ ਹਾਲਾਤ `ਚ ਪਹੁੰਚਾਉਣ ਲਈ ਜਿ਼ੰਮੇਵਾਰ ਬਾਦਲ ਕਾਂਗਰਸੀ ਰਾਜ ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਕਾਂਗਰਸ `ਤੇ ਹੀ ਲਾ ਰਹੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal s opportunism instigated extremism in Pb Bajwa