ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੇ ਬਾਦਲ ਨੇ ਆਪਣੇ ਨੇੜਲੇ ਪੁਰਾਣੇ ਸਹਿਯੋਗੀ ਸਾਥੀਆਂ ਨੂੰ ਭੇਜੇ ਕਿੰਨੂ ਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ

ਵੱਡੇ ਬਾਦਲ ਨੇ ਆਪਣੇ ਨੇੜਲੇ ਪੁਰਾਣੇ ਸਹਿਯੋਗੀ ਸਾਥੀਆਂ ਨੂੰ ਭੇਜੇ ਕਿੰਨੂ ਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਹੁਣ ਆਪਣੀ ਉਮਰ ਦੇ ਤਕਾਜ਼ੇ ਕਾਰਨ ਸਿਆਸਤ ’ਚ ਓਨੇ ਸਰਗਰਮ ਨਹੀਂ ਹਨ ਪਰ ਉਹ ਆਪਣੇ ਪੁੱਤਰ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਸੇਧ ਦਿੰਦੇ ਰਹਿੰਦੇ ਹਨ।

 

 

ਵੱਡੇ ਬਾਦਲ ਆਪਣੇ ਬਹੁਤ ਸਾਰੇ ਪੁਰਾਣੇ ਸਾਥੀਆਂ, ਸਹਿਯੋਗੀਆਂ, ਆਪਣੇ ਕੁਝ ਕਰੀਬੀ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਨਾਲ ਲਗਾਤਾਰ ਜੁੜੇ ਰਹਿੰਦੇ ਹਨ। ਇਹ ਸਾਰੇ ਅਜਿਹੇ ਸਾਥੀ ਹਨ, ਜਿਹੜੇ ਉਨ੍ਹਾਂ ਦੇ ਸਿਆਸੀ ਕਰੀਅਰ ਦੌਰਾਨ ਉਨ੍ਹਾਂ ਸਦਾ ਉਨ੍ਹਾਂ ਨਾਲ ਖਲੋਂਦੇ ਰਹੇ ਹਨ।

 

 

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਖ਼ਾਸ ਮੌਕਿਆਂ ’ਤੇ ਕਦੇ ਮੁਬਾਰਕਾਂ ਭੇਜਣਾ ਵੀ ਨਹੀਂ ਭੁੱਲਦੇ।

 

 

ਪਿਛਲੇ ਹਫ਼ਤੇ ਉਨ੍ਹਾਂ ਆਪਣੇ ਅਜਿਹੇ ਹੀ ਕੁਝ ਪੁਰਾਣੇ ਸਾਥੀਆਂ ਨੂੰ ਜਿੱਥੇ ਨਵੇਂ ਵਰ੍ਹੇ 2020 ਦੀਆਂ ਮੁਬਾਰਕਾਂ ਭੇਜੀਆਂ, ਉੱਥੇ ਨਾਲ ਆਪਣੇ ਕਿੰਨੂਆਂ ਦੇ ਫ਼ਾਰਮਾਂ ਦੇ ਕਿੰਨੂ ਵੀ ਖ਼ਾਸ ਤੌਰ ਉੱਤੇ ਭੇਜੇ।

 

 

ਇਹ ਗੱਲ ਤਾਂ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਹਨ ਕਿ ਸੀਨੀਅਰ ਬਾਦਲ ਪੰਜਾਬ ਵਿੱਚ ਜਿੰਨੇ ਹਰਮਨਪਿਆਰੇ ਹਨ, ਓਨੀ ਹਰਮਨਪਿਆਰਤਾ ਸੂਬੇ ਦੀਆਂ ਹੋਰ ਬਹੁਤ ਘੱਟ ਸ਼ਖ਼ਸੀਅਤਾਂ ਦੇ ਹਿੱਸੇ ਆਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badal Sr sends Kinnows and New Year Greetings to Old colleagues