ਅਗਲੀ ਕਹਾਣੀ

ਬਡਰੁੱਖਾਂ ਦੇ ਟਰੱਕ ਡਰਾਇਵਰ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਸੰਗਰੂਰ-ਬਠਿੰਡਾ ਸੜਕ `ਤੇ ਕੀਤਾ ਰੋਸ ਮੁਜ਼ਾਹਰਾ

ਬਡਰੁੱਖਾਂ ਦੇ ਟਰੱਕ ਡਰਾਇਵਰ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਸੰਗਰੂਰ-ਬਠਿੰਡਾ ਸੜਕ `ਤੇ ਕੀਤਾ ਰੋਸ ਮੁਜ਼ਾਹਰਾ

ਇੱਕ ਟਰੱਕ ਡਰਾਇਵਰ ਪੱਪੂ ਸਿੰਘ (45) ਨੇ ਕਥਿਤ ਤੌਰ `ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ‘ਪੱਪੂ ਸਿੰਘ ਨੂੰ ਕਥਿਤ ਤੌਰ `ਤੇ ਕਾਂਗਰਸ ਦੀ ਹਮਾਇਤ ਵਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਬਾਲੀਆਂ ਵੱਲੋਂ ਤੰਗ ਕੀਤਾ ਜਾ ਰਿਹਾ ਸੀ।` ਪਰਿਵਾਰਕ ਮੈਂਬਰਾਂ ਨੇ ਪਟਿਆਲਾ-ਬਠਿੰਡਾ ਸੜਕ `ਤੇ ਬਡਰੁੱਖਾਂ ਪੁਲਿਸ ਚੌਕੀ ਸਾਹਮਣੇ ਰੋਸ ਮੁਜ਼ਾਹਰਾ ਵੀ ਕੀਤਾ। ਪੁਲਿਸ ਨੇ ਬਾਅਦ `ਚ ਹਰਜੀਤ ਸਿੰਘ ਬਾਲੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ।


ਪੱਪੂ ਸਿੰਘ ਬਡਰੁੱਖਾਂ ਦਾ ਹੀ ਰਹਿਣ ਵਾਲਾ ਸੀ। ਉਸ ਦੀ ਦੀ ਧੀ ਸੰਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸਿ਼ਕਾਇਤ `ਚ ਕਿਹਾ ਹੈ ਕਿ ਪੱਪੂ ਇੱਕ ਟਰੱਕ ਚੋਰੀ ਦੇ ਮਾਮਲੇ `ਚ ਮੁਲਜ਼ਮ ਸੀ ਤੇ ਇਸ ਵੇਲੇ ਉਸ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਵੱਲੋਂ ਤੰਗ ਕੀਤਾ ਜਾ ਰਿਹਾ ਸੀ, ਜਿਸ ਕਰ ਕੇ ਉਸ ਨੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ।


ਬਡਰੁੱਖਾਂ ਪੁਲਿਸ ਚੌਕੀ ਦੇ ਇੰਚਾਰਜ ਪੁਸ਼ਪਿੰਦਰ ਕੌਰ ਨੇ ਕਿਹਾ,‘ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੂੰ ਸੱਦ ਕੇ ਕਿਹਾ ਸੀ ਕਿ ਬਾਲੀਆਂ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ, ਜਿਸ ਕਰ ਕੇ ਉਹ ਇੰਨਾ ਵੱਡਾ ਕਦਮ ਚੁੱਕਣ ਲਈ ਮਜਬੁਰ ਹੋਏ। ਅਸੀਂ ਹਰਜੀਤ ਸਿੰਘ ਖਿ਼ਲਾਫ਼ ਧਾਰਾ 306 ਅਧੀਨ (ਆਤਮਹੱਤਿਆ ਲਈ ਉਕਸਾਉਣਾ) ਦਾ ਮਾਮਲਾ ਦਰਜ ਕਰ ਲਿਆ ਹੈ। ਤਫ਼ਤੀਸ਼ ਜਾਰੀ ਹੈ; ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।`


ਉੱਧਰ ਪ੍ਰਧਾਨ ਹਰਜੀਤ ਸਿੰਘ ਬਾਲੀਆਂ ਨੇ ਆਪਣੇ `ਤੇ ਲੱਗੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਪੱਪੂ ਨੇ ਕਥਿਤ ਤੌਰ `ਤੇ ਲੌਂਗੋਵਾਲ ਕਸਬੇ ਤੋਂ ਇੱਕ ਟਰੱਕ ਚੋਰੀ ਕਰ ਕੇ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਨਾਲ ਅੱਗੇ ਵੇਚ ਦਿੱਤਾ ਸੀ।`


ਹਰਜੀਤ ਸਿੰਘ ਬਾਲੀਆਂ ਨੇ ਦੱਸਿਆ,‘ਟਰੱਕ ਮਾਲਕ ਨੇ ਪਿਛਲੇ ਮਹੀਨੇ ਮੈਨੂੰ ਦੱਸਿਆ ਸੀ ਕਿ ਉਸ ਦਾ ਟਰੱਕ ਕੋਈ ਲੈ ਗਿਆ ਹੈ। ਪੁਲਿਸ ਨੇ ਵੀ ਚੋਰੀ ਦਾ ਉਹ ਮਾਮਲਾ ਹੱਲ ਕਰ ਲਿਆ ਸੀ ਤੇ ਉਸ ਨੂੰ ਜਾਂਚ ਲਈ ਪੁਲਿਸ ਥਾਣੇ ਸੱਦ ਲਿਆ ਸੀ। ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਹਾਂ ਤੇ ਜੇ ਕੋਈ ਮੇਰੇ ਤੱਕ ਪਹੁੰਚ ਕਰਦਾ ਹੈ, ਤਾਂ ਉਸ ਮਾਮਲੇ ਦੀ ਤਹਿ ਤੱਕ ਜਾਣਾ ਮੇਰਾ ਫ਼ਰਜ਼ ਹੈ। ਮੇਰੇ `ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badrukhan truck driver commits suicide