ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਘਾਪੁਰਾਣਾ: ਭਾਰੀ ਮਾਤਰਾ `ਚ ਮਿਲਾਵਟੀ ਦੇਸੀ ਘਿਓ, ਪਨੀਰ, ਸੈਂਕੜੇ ਲਿਟਰ ਦੁੱਧ ਬਰਾਮਦ

ਬਾਘਾਪੁਰਾਣਾ: ਭਾਰੀ ਮਾਤਰਾ `ਚ ਮਿਲਾਵਟੀ ਦੇਸੀ ਘਿਓ, ਪਨੀਰ, ਸੈਂਕੜੇ ਲਿਟਰ ਦੁੱਧ ਬਰਾਮਦ

ਮੋਗਾ ਜਿ਼ਲ੍ਹੇ ਦੇ ਸ਼ਹਿਰ ਬਾਘਾਪੁਰਾਣਾ ਸਥਿਤ ਵਿਸ਼ਨੂੰ ਡੇਅਰੀ ਗਰੁੱਪ `ਤੇ ਛਾਪੇ ਦੌਰਾਨ ਅੱਜ ਜਿ਼ਲ੍ਹਾ ਪੁਲਿਸ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੇ 27 ਕੁਇੰਟਲ ਮਿਲਾਵਟੀ ਦੇਸੀ ਘਿਓ, 2 ਕੁਇੰਟਲ ਪਨੀਰ (ਜੋ ਸਿਹਤ ਲਈ ਕਿਸੇ ਵੀ ਪੱਖੋਂ ਠੀਕ ਨਹੀਂ), 320 ਲਿਟਰ ਮਿਲਾਵਟੀ ਦੁੱਧ, 1 ਕੁਇੰਟਲ ਸੁੱਕੇ ਦੁੱਧ ਦੇ ਪਾਊਡਰ ਨਾਲ ਭਰੇ ਪਲਾਸਟਿਕ ਦੇ ਕਈ ਡੱਬੇ ਬਰਾਮਦ ਕੀਤੇ ਹਨ।

ਬਾਘਾਪੁਰਾਣਾ: ਭਾਰੀ ਮਾਤਰਾ `ਚ ਮਿਲਾਵਟੀ ਦੇਸੀ ਘਿਓ, ਪਨੀਰ, ਸੈਂਕੜੇ ਲਿਟਰ ਦੁੱਧ ਬਰਾਮਦ

ਮੋਗਾ ਦੇ ਐੱਸਐੱਸਪੀ ਗੁਰਪ੍ਰੀਤ ਸਿੰਘ ਤੁੜ ਨੇ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਨਿਵਾਸੀ ਬਾਘਾਪੁਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ। ਸ਼ਾਇਦ ਇਸ ਜਿ਼ਲ੍ਹੇ `ਚ ਚੱਲ ਰਹੇ ਮਿਲਾਵਟੀ ਡੇਅਰੀ ਉਤਪਾਦਾਂ ਦੇ ਹੋਰ ਵੀ ਮਾਮਲੇ ਸਾਹਮਣੇ ਆਉਣ। ਇਹ ਛਾਪਾ ਖ਼ੁਰਾਕ ਸੁਰੱਖਿਆ ਕਾਨੂੰਨ ਅਧੀਨ ਮਾਰਿਆ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿ਼ਲ੍ਹੇ `ਚ ਨਕਲੀ ਉਤਪਾਦਾਂ ਦੀ ਵਿਕਰੀ ਕਿਸੇ ਵੀ ਹਾਲਤ `ਚ ਪ੍ਰਵਾਨ ਨਹੀਂ ਕੀਤੀ ਜਾਵੇਗੀ।

ਬਾਘਾਪੁਰਾਣਾ: ਭਾਰੀ ਮਾਤਰਾ `ਚ ਮਿਲਾਵਟੀ ਦੇਸੀ ਘਿਓ, ਪਨੀਰ, ਸੈਂਕੜੇ ਲਿਟਰ ਦੁੱਧ ਬਰਾਮਦ

ਮੋਗਾ ਦੇ ਸਹਾਇਕ ਖ਼ੁਰਾਕ ਕਮਿਸ਼ਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਬਾਘਾਪੁਰਾਣਾ ਤੋਂ ਬਰਾਮਦ ਕੀਤੇ ਗਏ ਦੇਸੀ ਘਿਓ `ਚ ਸ਼ਾਇਦ ਰੀਫ਼ਾਈਂਡ ਆਇਲ ਮਿਲਾਇਆ ਗਿਆ ਸੀ। ਮੁਲਜ਼ਮ ਇਹ ਸਭ ਦੁੱਧ ਤੇ ਦਹੀਂ ਦੀ ਮਾਤਰਾ ਵਧਾਉਣ ਲਈ ਕਰਦਾ ਸੀ। ਇਨ੍ਹਾਂ ਸਾਰੇ ਉਤਪਾਦਾਂ ਦੇ ਸੈਂਪਲ ਲੈਬਾਰੇਟਰੀ ਵਿੱਚ ਪਰਖ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁਲਜ਼ਮ ਖਿ਼ਲਾਫ਼ ਧਾਰਾਵਾਂ 420, 272 ਅਤੇ 273 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਬਾਘਾਪੁਰਾਣਾ: ਭਾਰੀ ਮਾਤਰਾ `ਚ ਮਿਲਾਵਟੀ ਦੇਸੀ ਘਿਓ, ਪਨੀਰ, ਸੈਂਕੜੇ ਲਿਟਰ ਦੁੱਧ ਬਰਾਮਦ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baghapurana adulterated desi ghee cheese milk seized