ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਜਨ ਸਮਾਜ ਸੰਗਠਨਾਂ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਸਾੜਿਆ

ਜਲੰਧਰ ਦੇ ਡੀ. ਸੀ.ਦਫਤਰ ਦੇ ਬਾਹਰ ਬਹੁਜਨ ਸਮਾਜ ਦੇ ਸੰਗਠਨਾਂ ਵੱਲੋ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਸਾੜਿਆ ਗਿਆ। ਦਰਅਸਲ, ਪੰਨੂੰ ਨੇ ਪਿਛਲੇ ਦਿਨੀ ਸ਼ੋਸ਼ਲ ਮੀਡੀਆ ਤੇ 26 ਜਨਵਰੀ 2020 ਨੂੰ ਭਾਰਤੀ ਸੰਵਿਧਾਨ ਤੇ ਭਾਰਤੀ ਤਿਰੰਗੇ ਨੂੰ ਸਾੜਨ ਦਾ ਬਿਆਨ ਦਿੱਤਾ ਸੀ।

 

ਇਸ ਤੋਂ ਇਲਾਵਾ ਉਸ ਨੇ ਸ਼ੋਸ਼ਲ ਮੀਡੀਆ ਤੇ ਭਾਰਤੀ ਸੰਵਿਧਾਨ ਅਤੇ ਭਾਰਤੀ ਤਿਰੰਗੇ ਨੂੰ ਅੱਗ ਲਗਾਈ ਸੀ। ਜਿਸ ਕਰਕੇ ਭਾਰਤ ਵਿੱਚ ਵੱਸਦੇ ਭਾਰਤੀ ਸੰਵਿਧਾਨ ਨੂੰ ਮੰਨਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚਣ ਦੀ ਗੰਲ ਕਹੀ ਜਾ ਰਹੀ ਹੈ। 

 

ਰੋਸ ਮਾਰਚ ਕਰਦਿਆਂ ਬੀਐਸਪੀ ਵਰਕਰਾਂ ਨੇ ਕਿਹਾ ਕਿ ਪੰਨੂੰ ਬਾਹਰ ਬੈਠ ਕੇ ਦਲਿਤ ਅਤੇ ਸਿੱਖਾ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰ ਰਿਹਾ ਹੈ। ਪੰਜਾਬ ਅੰਦਰ ਸਿੱਖ ਭਾਈਚਾਰੇ ਨੂੰ ਵੀ ਇੱਦਾ ਦੇ ਮਾੜੇ ਅਨਸਰਾ ਤੋ ਸੁਚੇਤ ਰਹਿਣਾ ਚਾਹੀਦਾ ਹੈ। 

 

ਇਸ ਮੌਕੇ ਜੱਸੀ ਤੱਲਣ,ਅਜੈ ਖੋਸਲਾ, ਯਸ਼ ਬਰਨਾ, ਰਾਜ ਕੁਮਾਰ ਰਾਜੂ, ਅੰਮ੍ਰਿਤ ਖੋਸਲਾ, ਸੁਖਵਿੰਦਰ ਕੋਟਲੀ, ਰਮੇਸ਼ ਚੌਕਾ, ਗੋਰਾ ਅਲੀ ਮਹੁੱਲਾ, ਮਨੀ ਗਿੱਲ, ਨਿਸ਼ਾਤ ਸ਼ਰਮਾ, ਬਲਵਿੰਦਰ ਬੁੱਗਾ, ਬਲਵਿੰਦਰ ਬੰਗਾ, ਸੰਨੀ ਸਹੋਤਾ, ਸੂਰਜ, ਵਿਪਨ, ਕੈਰੋਂ, ਹੁਸਨ ਲਾਲ, ਵਿਜੈ, ਦੇਵ, ਬਸਰਾ, ਦਿਲਬਾਗ ਸੱਲਣ, ਕੁਲਵਿੰਦਰ ਬੈਂਸ, ਥਾਪਰ, ਰਿੰਕੂ, ਗੌਰਵ, ਰਾਜੇਸ਼, ਨੀਟੂ ਸ਼ਟਰਾਂ ਵਾਲਾ, ਮਾ ਬਲਦੇਵ, ਮੀਕਾ, ਜਵਾਹਰ ਸਰਪੰਚ, ਰਾਮ, ਮੰਤਰੀ, ਮਨਪ੍ਰੀਤ, ਸੁੱਖਾ,ਸ਼ਾਤੀਸ਼, ਚੰਦਰ ਕਲੇਰ, ਲੰਬੜਦਾਰ ਗੁਰਦੇਵ, ਸੁਰਿੰਦਰ ਸਰਪੰਚ, ਸੁਖਾ ਖੁਰਦਪੁਰ,ਰਣਜੀਤ ਪੀ ਏ ਪੀ ਆਟੋ ਯੂਨੀਅਨ ਆਦਿ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bahujan Samaj organizations burnt the statue of Gurpatwant Singh Pannu