ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਸ ਭਰਾਵਾਂ ਨੇ ਚੀਮਾ ਦਾ ਨਹੀਂ ਦਲਿਤਾਂ ਦਾ ਅਪਮਾਨ ਕੀਤਾ: ਕੇਜਰੀਵਾਲ

ਬੈਂਸ ਭਰਾਵਾਂ ਨੇ ਚੀਮਾ ਦਾ ਨਹੀਂ ਦਲਿਤਾਂ ਦਾ ਅਪਮਾਨ ਕੀਤਾ: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਇੱਕ ਦਲਿਤ ਆਗੂ ਤੇ ਦਿੜ੍ਹਬਾ ਹਲਕੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਇਸ ਅਹੁਦੇ `ਤੇ ਨਿਯੁਕਤੀ ਬਿਲਕੁਲ ਸਹੀ ਫ਼ੈਸਲਾ ਹੈ। ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ‘ਗ਼ੈਰ-ਜਮਹੂਰੀ` ਢੰਗ ਨਾਲ ਲਾਂਭੇ ਕਾਰਨ ‘ਬਾਗ਼ੀ` ਹੋਏ 9 ਵਿਧਾਇਕਾਂ ਨਾਲ ਗੱਲਬਾਤ ਕੱਲ੍ਹ ਨਾਕਾਮ ਰਹਿਣ ਤੋਂ ਬਾਅਦ ਅੱਜ ਕੇਜਰੀਵਾਲ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ।


ਸ੍ਰੀ ਕੇਜਰੀਵਾਲ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ (ਜੋ ਕਦੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਭਾਈਵਾਲ ਵੀ ਰਹਿ ਚੁੱਕੇ ਹਨ) `ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਭਰਾਵਾਂ ਨੇ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨਵੇਂ ਆਗੂ ਦਾ ਅਪਮਾਨ ਕੀਤਾ ਹੈ।


ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ,‘ਬੈਂਸ ਭਰਾਵਾਂ ਨੇ ਹਰਪਾਲ ਸਿੰਘ ਚੀਮਾ ਦਾ ਨਹੀਂ, ਸਗੋਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਨ੍ਹਾਂ ਦੋਵੇਂ ਭਰਾਵਾਂ ਨੁੰ ਸਮੁੱਚੇ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ, ਅਕਾਲੀਆਂ ਤੇ ਬੈਂਸ ਭਰਾਵਾਂ ਦੇ ਇਸ ਮਾਮਲੇ `ਚ ਸਭ ਦੇ ਵਿਚਾਰ ਇੱਕੋ ਜਿਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਪਤਾ ਨਹੀਂ ਕਿਉਂ ਇੱਕ ਦਲਿਤ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਹੈ।`


ਚੇਤੇ ਰਹੇ ਕਿ ਸਿਮਰਜੀਤ ਸਿੰਘ ਬੈਂਸ ਪਹਿਲਾਂ ਹਰਪਾਲ ਸਿੰਘ ਚੀਮਾ ਹੁਰਾਂ ਨੂੰ ‘ਪੱਪੂ` ਆਖ ਚੁੱਕੇ ਹਨ।


ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ (ਖਰੜ), ਨਾਜ਼ਰ ਸਿੰਘ ਮਾਨਸ਼ਾਹੀਆ (ਮਾਨਸਾ), ਜਗਦੇਵ ਸਿੰਘ ਕਮਾਲੂ (ਮੌੜ), ਪਿਰਮਲ ਸਿੰਘ (ਭਦੌੜ), ਜਗਤਾਰ ਸਿੰਘ ਹਿੱਸੋਵਾਲ (ਰਾਏਕੋਟ), ਮਾਸਟਰ ਬਲਦੇਵ ਸਿੰਘ (ਜੈਤੋ), ਰੁਪਿੰਦਰ ਕੌਰ ਰਸ਼ਬੀ (ਬਠਿੰਡਾ - ਦਿਹਾਤੀ) ਅਤੇ ਜੈ ਕਿਸ਼ਨ ਰੋੜੀ (ਗੜ੍ਹਸ਼ੰਕਰ) ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਜਿਸ ਤਰੀਕੇ ਨਾਲ ਹਟਾਇਆ ਗਿਆ ਹੈ, ਉਹ ਤਾਨਾਸ਼ਾਹੀ ਭਰਪੂਰ ਤੇ ਗ਼ੈਰ-ਜਮਹੂਰੀ ਹੈ।


ਐਤਵਾਰ ਨੂੰ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਦਿੱਲੀ ਸੱਦਿਆ ਗਿਆ ਸੀ ਪਰ ਕੇਜਰੀਵਾਲ ਸਾਹਮਣੇ ਨਹੀਂ ਆਏ ਤੇ ਇਹ ਮਾਮਲਾ ਉਨ੍ਹਾਂ ਆਪਣੇ ਡਿਪਟੀ ਮਨੀਸ਼ ਸਿਸੋਦੀਆ (ਜੋ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਨ) `ਤੇ ਛੱਡ ਦਿੱਤਾ ਸੀ। ਪਰ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ `ਤੇ ਅੜੀਆਂ ਰਹੀਆਂ ਤੇ ਇਸੇ ਕਰ ਕੇ ਉਹ ਮੀਟਿੰਗ ਪੂਰੀ ਤਰ੍ਹਾਂ ਬੇਨਤੀਜਾ ਰਹੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bains brothers insulted not cheema but dalits says kejriwal