ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹੀਦ ਊਧਮ ਸਿੰਘ ਨੂੰ ਸੁਨਾਮ `ਚ ਇੰਝ ਸ਼ਰਧਾਂਜਲੀ ਭੇਟ ਕਰਨਗੇ ਬੈਂਸ ਭਰਾ

ਸ਼ਹੀਦ ਊਧਮ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ 79ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਕਸਬੇ ਸੁਨਾਮ `ਚ ਪੁੱਜ ਕੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉੱਧਰ ਬੈਂਸ ਭਰਾਵਾਂ ਨੇ ਵੀ ਸ਼ਹੀਦ ਦੇ ਪੁਸ਼ਤੈਨੀ ਘਰ `ਚ ਵੱਖਰੇ ਤੌਰ `ਤੇ ਪੁੱਜ ਕੇ ਸ਼ਹੀਦ ਨੂੰ ਇੱਕ ਵਿਲੱਖਣ ਢੰਗ ਨਾਲ ਸ਼ਰਧਾਂਜਲੀ ਭੇਟ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਨਗਰ ਵਿੱਚ ਨਸਿ਼ਆਂ ਵਿਰੁੱਧ ਰੋਸ ਮੁਜ਼ਾਹਰਾ ਕਰਨਗੇ ਤੇ ਮਨੁੱਖੀ-ਲੜੀ ਵੀ ਬਣਾਉਣਗੇ।


ਡਿਪਟੀ ਕਮਿਸ਼ਨਰ ਘਣਸਿ਼ਆਮ ਥੋਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਨਾਲ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜੇ ਇੰਦਰ ਸਿੰਗਲਾ ਵੀ ਸੂਬਾ ਪੱਧਰੀ ਸ਼ਰਧਾਂਜਲੀ ਸਮਾਰੋਹ `ਚ ਸ਼ਾਮਲ ਹੋਣਗੇ। ਇਹ ਸਮਾਰੋਹ ਸੁਨਾਮ ਦੀ ਨਵੀਂ ਅਨਾਜ ਮੰਡੀ ਵਿੱਚ ਹੋਵੇਗਾ।


ਅੱਜ ਡੀਸੀ ਅਤੇ ਐੱਸਐੱਸਪੀ ਸੰਦੀਪ ਗਰਗ ਨੇ ਸੁਨਾਮ `ਚ ਮੌਕੇ `ਤੇ ਜਾ ਕੇ ਸਾਰੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ।


ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਆਪਣੇ ਸਮਰਥਕਾਂ ਨਾਲ ਭਲਕੇ ਸੁਨਾਮ ਪੁੱਜ ਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਦੇ ਕਾਰਕੁੰਨ ਨਸਿ਼ਆਂ ਖ਼ਾਸ ਕਰ ਕੇ ਚਿੱਟੇ ਵਿਰੁੱਧ ਮਨੁੱਖੀ ਲੜੀ ਬਣਾਉਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bains Brothers would pay tributes to Shaheed Udham Singh