ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵਿਸਾਖੀ ਮੌਕੇ ਸਿੱਖ ਸੰਗਤ ਨੂੰ ਇਕੱਤਰ ਨਾ ਹੋਣ ਦਾ ਦਿੱਤਾ ਜਾਵੇ ਸੰਦੇਸ਼’

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਵਿਸਾਖੀ ਮੌਕੇ ਇਕੱਠ ਨਾ ਕਰਨ ਲਈ ਕਹਿਣ ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਤਿਹਾਤ ਵਜੋਂ ਸਰੀਰਕ ਵਿੱਥ ਨੂੰ ਜ਼ਰੂਰੀ ਬਣਾਏ ਰੱਖਣਾ ਹੀ ਇਸ ਖਤਰਨਾਕ ਮਹਾਂਮਾਰੀ ਦਾ ਇਕੋ-ਇਕ ਇਲਾਜ ਤੇ ਪਰਹੇਜ਼ ਹੈ

 ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੈਬਨਿਟ . ਰੰਧਾਵਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ, ''ਆਪ ਜੀ ਭਲੀਭਾਂਤ ਜਾਣੂੰ ਹੋ ਕੇ ਕੁੱਲ ਲੋਕਾਈ ਇਸ ਵੇਲੇ ਜਾਨਲੇਵਾ ਰੋਗ ਕੋਰੋਨਾ ਵਾਇਰਸ ਦੇ ਸੰਕਟ ਵਿਚੋਂ ਗੁਜ਼ਰ ਰਹੀ ਹੈ ਇਹ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਕਿ ਇਹ ਰੋਗ ਮਨੁੱਖ ਨਾਲ ਮਨੁੱਖ ਦੇ ਸੰਪਰਕ ਤੋਂ ਹੋਰ ਵੱਧ ਪੈਰ ਪਸਾਰਦਾ ਹੈ ਆਪ ਜੀ ਜਾਣੂੰ ਹੋ ਕੇ ਕੁਝ ਦਿਨਾਂ ਬਾਅਦ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਤਿਉਹਾਰ ਰਿਹਾ ਹੈ ਜਿਸ ਦੌਰਾਨ ਸੰਗਤ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੀ ਹੈ ਇਸ ਵਾਰ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਸੰਗਤ ਦੇ ਇਕੱਤਰ ਹੋਣ ਤੋਂ ਬਚਿਆ ਜਾਣਾ ਚਾਹੀਦਾ ਹੈ''ਰੰਧਾਵਾ ਨੇ ਨਿਮਾਣੇ ਸਿੱਖ ਵਜੋਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ, ''ਆਪ ਜੀ ਨੂੰ ਬੇਨਤੀ ਹੈ ਕਿ ਹਮੇਸ਼ਾ ਵਾਂਗ ਕੌਮੀ ਦੀ ਅਗਵਾਈ ਕਰਦੇ ਹੋਏ ਆਪ ਸਿੱਖ ਕੌਮ ਨੂੰ ਇਸ ਵਾਰ ਇੱਕਤਰ ਨਾ ਹੋਣ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਦੋ ਡੰਗ ਦੀ ਰੋਟੀ ਤੋਂ ਮੁਥਾਜ ਲੋਕਾਂ ਦੀ ਸਹਾੲਿਤਾ ਕਰਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੰਦੇਸ਼ ਦਿਓ ਤਾਂ ਕਿ ਮਨੁੱਖਤਾ ਨੂੰ ਇਸ ਸੰਕਟ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ''

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baisakhi occasion should not allow Sikh sangat to be assembled appeal by randhawa on corona