ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਜੀ ਆਪਣੀਆਂ ਦਿੱਤੀਆਂ ਸਲਾਹਾਂ `ਤੇ ਹੁਣ ਅਮਲ ਕਰੋ : ਬਾਜਵਾ

ਮੋਦੀ ਜੀ ਆਪਣੀ ਦਿੱਤੀਆਂ ਸਲਾਹਾਂ `ਤੇ ਹੁਣ ਅਮਲ ਕਰੋ : ਬਾਜਵਾ

ਪਿਛਲੇ ਸਮੇਂ `ਚ ਪੈਟਰੋਲ ਅਤੇ ਡੀਜ਼ਲ ਦੇ ਭਾਅ `ਚ ਲਗਾਤਾਰ ਹੋ ਰਹੇ ਵਾਧੇ ਨੇ ਜਿੱਥੇ ਪਿੱਛਲੇ ਸਾਰੇ ਰਿਕਾਰਡ ਨੂੰ ਮਾਤ ਪਾ ਦਿੱਤੀ ਉਥੇ ਆਮ ਜਨਤਾ ਦਾ ਜਿਉਣਾ ਵੀ ਦੁਭਰ ਕਰ ਦਿੱਤਾ ਹੈ। ਮੁੱਢਲੀਆਂ ਜ਼ਰੂਰਤਾਂ ਦੀਆਂ ਵਸਤਾਂ ਦੀਆਂ ਕੀਮਤਾਂ `ਚ ਹੋਏ ਵਾਧੇ ਨੇ ਜਨ ਜੀਵਨ `ਤੇ ਬਹੁਤ ਬੁਰਾ ਅਸਰ ਪਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜੋ ਉਸ ਸਮੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਲਾਹਾਂ ਦਿੰਦੇ ਸਨ, ਹੁਣ ਉਹ ਆਪ ਉਨ੍ਹਾਂ ਸਲਾਹਾਂ `ਤੇ ਅਮਲ ਕਰਨ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਚੁੱਪ ਧਾਰੀ ਹੋਈ ਹੈ। 


ਉਨ੍ਹਾਂ ਕਿਹਾ ਕਿ ਮੋਦੀ ਵਲੋਂ 23 ਮਈ 2012 ਨੂੰ ਇੱਕ ਟਵੀਟ ਕਰ ਕੇ ਕਿਹਾ ਸੀ, “ਪੈਟਰੋਲ ਦੀਆਂ ਕੀਮਤਾਂ `ਚ ਭਾਰੀ ਵਾਧਾ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਫੇਲ੍ਹ ਹੋਣ ਦੀ ਇੱਕ ਉਘੜਵੀਂ ਉਦਾਹਰਣ ਹੈ। ਇਸ ਵਾਧੇ ਨਾਲ ਗੁਜਰਾਤ ਦੇ ਲੋਕਾਂ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਬੋਝ ਪੈ ਗਿਆ ਹੈ।’

 

 

ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਸਿਸਟਮ ਅੰਦਰ ਲਿਆਂਦਾ ਜਾਵੇ ਅਤੇ ਇਸ ਨਾਲ ਹੀ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਵੈਟ ਦੀਆਂ ਦਰਾਂ `ਚ ਤੁਰੰਤ ਕਮੀ ਕੀਤੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajwa calls upon Modi to follow his own earlier advice on petrol price hike