ਅਗਲੀ ਕਹਾਣੀ

ਬਲਬੀਰ ਸਿੱਧੂ ਨੇ ਸਰਕਾਰੀ ਹਸਪਤਾਲਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਲਈ ਕੀਤਾ ਸਨਮਾਨਤ

----ਜ਼ਿਲ੍ਹਾ ਹਸਪਤਾਲ ਪਠਾਨਕੋਟ ਨੂੰ ਮਿਲਿਆ ਪਹਿਲਾ ਇਨਾਮ----

 

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ . ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਅਹਿਮ ਸਮਾਗਮ ਦੌਰਾਨ ਸਰਕਾਰੀ ਹਸਪਤਾਲਾਂ ਨੂੰ ਬਿਹਤਰੀਨ ਮੈਡੀਕਲ ਸੇਵਾਵਾਂ ਬਦਲੇ ਸਾਲ 2018-19 ਲਈ ਰਾਜ ਪੱਧਰੀ ਕਾਇਆ ਕਲਪ ਸਵੱਛ ਭਾਰਤ ਅਭਿਆਨ ਪੁਰਸਕਾਰਾਂ ਦੀ ਵੰਡ ਕੀਤੀ ਗਈ

 

ਇਸ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ . ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਇਨਾਂ ਪੁਰਸਕਾਰਾਂ ਦਾ ਮਕਸਦ ਸਰਵੋਤਮ ਮੈਡੀਕਲ ਸੇਵਾਵਾਂ ਨੂੰ ਮੈਡੀਕਲ ਖੇਤਰ ਦਾ ਅਟੁੱਟ ਅੰਗ ਬਣਾਉਣਾ ਹੈ। ਉਨਾਂ ਦੱਸਿਆ ਕਿ ਇਹ ਪੁਰਸਕਾਰ ਸਰਕਾਰੀ ਹਸਪਤਾਲਾਂ ਵਿਚ ਸਾਫ-ਸਫਾਈ, ਸਵੱਛਤਾ, ਕੂੜੇ ਦਾ ਢੁਕਵਾਂ ਪ੍ਰਬੰਧਨ, ਸਹਾਇਕ ਸੇਵਾਵਾਂ ਤੇ ਹੋਰ ਸ਼ਾਨਦਾਰ ਸੇਵਾਵਾਂ ਜਿਹੇ ਮਾਪਦੰਡਾਂ ਦੇ ਆਧਾਰਤੇ ਦਿੱਤੇ ਗਏ ਹਨ।

 

 

ਇਸ ਦੌਰਾਨ ਜ਼ਿਲਾ ਹਸਪਤਾਲਾਂ ਦੀ ਸ਼੍ਰੇਣੀ ਵਿਚ ਜ਼ਿਲਾ ਹਸਪਤਾਲ ਪਠਾਨਕੋਟ ਨੂੰ ਪਹਿਲਾ ਇਨਾਮ (25 ਲੱਖ ਰੁਪਏ), ਮਾਤਾ ਕੋਸ਼ੱਲਿਆ ਦੇਵੀ ਹਸਪਤਾਲ ਪਟਿਆਲਾ ਨੂੰ ਦੂਜਾ ਇਨਾਮ (15 ਲੱਖ) ਤੇ ਜ਼ਿਲਾ ਹਸਪਤਾਲ ਮਾਨਸਾ ਨੂੰ ਤੀਜਾ ਇਨਾਮ (10 ਲੱਖ ਰੁਪਏ) ਮਿਲਿਆ। ਇਸ ਤੋਂ ਇਲਾਵਾ ਉਪ ਜ਼ਿਲਾ ਸ੍ਰੇਣੀਤੇ ਸਬ ਡਿਵੀਜ਼ਨ ਹਸਪਤਾਲ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਨੂੰ ਪਹਿਲਾ ਇਨਾਮ ਅਤੇ ਮੁਢਲੇ ਸਿਹਤ ਕੇਂਦਰ ਦੀ ਸ਼੍ਰੇਣੀ ਵਿਚ ਸੀਐਚਸੀ ਸ਼ੰਕਰ (ਜਲੰਧਰ) ਨੂੰ ਪਹਿਲਾ ਇਨਾਮ ਮਿਲਿਆ।

 

ਇਸ ਤੋਂ ਇਲਾਵਾ ਚਾਰ ਸਰਕਾਰੀ ਹਸਪਤਾਲਾਂ ਨੂੰ ਨੈਸ਼ਨਲ ਐਕਰੀਡੇਸ਼ਨ ਆਫ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡ 2018 ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਇਨਾਂ ਹਸਪਤਾਲਾਂ ਨੇ 3 ਤੋਂ 4 ਸਾਲ ਦੀ ਕਰੜੀ ਮਿਹਨਤ ਸਦਕਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮਾਪਦੰਡਾਂਤੇ ਖਰਾ ਉਤਰ ਕੇ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਇਨਾਂ ਚਾਰ ਹਸਪਤਾਲਾਂ ਵਿਚ ਉਪ ਜ਼ਿਲਾ ਹਸਪਤਾਲ ਦਸੂਹਾ, ਸਬ ਡਿਵੀਜ਼ਨ ਹਸਪਤਾਲ ਮੁਕੇਰੀਆਂ, ਸੀਐਚਸੀ ਗੋਨਿਆਣਾ (ਬਠਿੰਡਾ) ਤੇ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਬਿਸ਼ਨ ਸਿੰਘ ਨਗਰ (ਪਟਿਆਲਾ) ਸ਼ਾਮਲ ਹਨ।

 

ਇਨਾਂ ਤੋਂ ਇਲਾਵਾ ਡੀਐਮਸੀ ਕਪੂਰਥਲਾ ਡਾਕਟਰ ਸਾਰਿਕਾ ਦੁੱਗਲ ਨੂੰ ਸਰਵੋਤਮ ਸੇਵਾਵਾਂ ਬਦਲੇ ਪੁਰਸਕਾਰ, ਸਾਬਕਾ ਸਿਵਲ ਸਰਜਨ ਲੁਧਿਆਣਾ ਡਾਕਟਰ ਪਰਵਿੰਦਰ ਸਿੰਘ ਸਿੱਧੂ ਤੇ ਸਾਬਕਾ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਦੇਣ ਵਾਲੇ ਸਿਵਲ ਸਰਜਨਾਂ ਦੀ ਸ਼੍ਰੇਣੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਐਸਐਮਓਜ਼, ਅਸਿਸਟੈਂਟ ਹਾਸਪੀਟਲ ਐਡਮਿਨਿਸਟ੍ਰੇਟਰ, ਇੰਟਰਨਲ ਅਸੈਸਰਜ਼ ਤੇ ਹੋਰ ਹਸਪਤਾਲਾਂ (ਜੋ ਕਾਇਆ ਕਲਪ ਰੈਕਿੰਗ 70 ਫ਼ੀਸਦੀ ਤੋਂ ਉਪਰ ਰਹੇ) ਦਾ ਵੀ ਸਨਮਾਨ ਕੀਤਾ ਗਿਆ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balbir Sidhu honors government hospitals for better medical services