ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਦੇਵ ਕੁਮਾਰ ਨੂੰ ਪਾਕਿਸਤਾਨੀ ਖ਼ਾਲਿਸਤਾਨੀਆਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ

ਬਲਦੇਵ ਕੁਮਾਰ ਨੂੰ ਪਾਕਿਸਤਾਨੀ ਖ਼ਾਲਿਸਤਾਨੀਆਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ

ਪਾਕਿਸਤਾਨ ਤੋਂ ਜਾਨ ਬਚਾ ਕੇ ਭਾਰਤ ਆਏ ਖ਼ੈਬਰ ਪਖ਼ਤੂਨਖ਼ਵਾ ਵਿਧਾਨ ਸਭਾ ’ਚ ਬਾਰੀਕੋਟ ਸੀਟ ਤੋਂ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨੀ ਗਾਇਕ ਜੱਸੀ ਲਾਇਲਪੁਰੀਆ ਦੀ ਧਮਕੀ ਤੋਂ ਬਾਅਦ ਹੁਣ ਆਈਐੱਸਆਈ ਦੇ ਏਜੰਟ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਪਾਲ ਚਾਵਲਾ ਨੇ ਵੀ ਬਲਦੇਵ ਕੁਮਾਰ ਨੂੰ ਧਮਕੀ ਦਿੱਤੀ ਹੈ।

 

 

ਚਾਵਲਾ ਨੇ ਇੱਕ ਵਿਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਹ ਇਹ ਪ੍ਰਵਾਨ ਕਰ ਲਿਆ ਹੈ ਕਿ ਉਹ ਖ਼ਾਲਿਸਤਾਨੀ ਹਮਾਇਤੀ ਹੈ। ਉਸ ਵਿਡੀਓ ’ਚ ਸਾਫ਼ ਹੈ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਬਲਦੇਵ ਵੱਲੋਂ ਪਰਦਾਫ਼ਾਸ਼ ਕਰਨ ਤੋਂ ਪਾਕਿਸਤਾਨ ਪਰੇਸ਼ਾਨ ਹੈ। ਇਸੇ ਲਈ ਪਾਕਿਸਤਾਨ ਦੇ ਇੱਕ ਸਿੱਖ ਆਗੂ ਰਾਹੀਂ ਸ੍ਰੀ ਬਲਦੇਵ ਕੁਮਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ।

 

 

ਸ੍ਰੀ ਬਲਦੇਵ ਕੁਮਾਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਗੋਪਾਲ ਚਾਵਲਾ ਨੇ ਹੁਣ ਮੰਨ ਲਿਆ ਹੈ ਕਿ ਉਹ ਖ਼ਾਲਿਸਤਾਨੀ ਹੈ। ਉਸ ਨੂੰ ਸ਼ਰਮ ਆਉਂਦੀ ਹੈ ਕਿ ਚਾਵਲਾ ਜਿਹੇ ਲੋਕਾਂ ਨੂੰ ਭਰਾ ਕਹਿਣਾ ਪੈਂਦਾ ਰਿਹਾ ਸੀ। ਤੁਸੀਂ ਜੋ ਕਰ ਰਹੇ ਹੋ, ਉਹ ਹਕੀਕਤ ਖ਼ੁਦ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ।

 

 

ਸ੍ਰੀ ਬਲਦੇਵ ਕੁਮਾਰ ਨੇ ਕੱਲ੍ਹ ਭਾਰਤ ਆ ਕੇ ਸਿਆਸੀ ਪਨਾਹ ਮੰਗੀ ਸੀ। ਇਸ ਦੌਰਾਨ ਪਾਕਿਸਤਾਨੀ ਗਾਇਕ ਜੱਸੀ ਲਾਇਲਪੁਰੀਆ ਨੇ ਬਲਦੇਵ ਕੁਮਾਰ ਨੂੰ ਪਾਕਿਸਤਾਨ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਦਿੱਤੇ ਬਿਆਨਾਂ ਨੂੰ ਗ਼ਲਤ ਦੱਸਿਆ ਹੈ ਤੇ ਕਿਹਾ ਹੈ ਕਿ ਤੂੰ ਠੀਕ ਨਹੀਂ ਕਰ ਰਿਹਾ ਤੇ ਤੈਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baldev Kumar gets threats from Pakistani Khalistans