ਅਗਲੀ ਕਹਾਣੀ

​​​​​​​‘ਪਾਕਿ ’ਚ ਕਤਲ ਦੀ ਸਜ਼ਾ ਤੋਂ ਬਚਣ ਲਈ ਬਲਦੇਵ ਕੁਮਾਰ ਫ਼ਰਾਰ ਹੋ ਕੇ ਭਾਰਤ ਪੁੱਜੇ’

​​​​​​​‘ਪਾਕਿ ’ਚ ਕਤਲ ਦੀ ਸਜ਼ਾ ਤੋਂ ਬਚਣ ਲਈ ਬਲਦੇਵ ਕੁਮਾਰ ਫ਼ਰਾਰ ਹੋ ਕੇ ਭਾਰਤ ਪੁੱਜੇ’

ਸਾਢੇ ਤਿੰਨ ਸਾਲ ਪਹਿਲਾਂ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ’ਚ ਕਤਲ ਹੋਏ ਡਾ. ਸੁਰਨ ਸਿੰਘ (52) ਦੇ ਪੁੱਤਰ ਅਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਰਅਸਲ, ਉਨ੍ਹਾਂ ਦੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹਨ। ਇਸ ਵੇਲੇ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ 19 ਸਾਲਾ ਅਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨੀ ਅਦਾਲਤ ’ਚ ਕਤਲ ਦੇ ਮਾਮਲੇ ਦੀ ਸੁਣਵਾਈ ਤੇ ਸੰਭਾਵੀ ਸਜ਼ਾ ਤੋਂ ਬਚਣ ਤੇ ਟਲਣ ਲਈ ਸ੍ਰੀ ਬਲਦੇਵ ਕੁਮਾਰ ਦੇਸ਼ ਤੋਂ ਫ਼ਰਾਰ ਹੋ ਗਏ ਹਨ।

 

 

ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਇਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ’ਚ ਰਹਿ ਰਹੇ ਹਨ। ਉਨ੍ਹਾਂ ਨੇ ਦੋ ਕੁ ਦਿਨ ਪਹਿਲਾਂ ਭਾਰਤ ਆ ਕੇ ਇੱਥੋਂ ਦੀ ਨਾਗਰਿਕਤਾ ਲੈਣ ਦੀ ਗੱਲ ਕੀਤੀ ਸੀ ਤੇ ਉੱਥੇ ਉਨ੍ਹਾਂ ਸਿੱਖਾਂ ਉੱਤੇ ਭਾਰੀ ਤਸ਼ੱਦਦ ਢਾਹੇ ਜਾਣ ਦੀ ਗੱਲ ਵੀ ਕੀਤੀ ਸੀ।

 

 

ਡਾ. ਸੁਰਨ ਸਿੰਘ ਦਾ ਕਤਲ ਅਪ੍ਰੈਲ 2016 ’ਚ ਖ਼ੈਬਰ ਪਖ਼ਤੂਨਖ਼ਵਾ ਦੇ ਬੁਨੇਰ ਜ਼ਿਲ੍ਹੇ ’ਚ ਹੋਇਆ ਸੀ। ਡਾ. ਸੁਰਨ ਸਿੰਘ ਤਦ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਮੁੱਖ ਮੰਤਰੀ ਦੇ ਘੱਟ–ਗਿਣਤੀਆਂ ਨਾਲ ਸਬੰਧਤ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਵੀ ਸਨ ਤੇ ਵਿਧਾਇਕ ਵੀ ਸਨ। ਤਦ ਉਨ੍ਹਾਂ ਦੀ ਕਾਰ ਉੱਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਸੀ। ਉਹ ਡਾਕਟਰ ਸਨ ਤੇ 2013 ’ਚ ਵਿਧਾਇਕ ਚੁਣੇ ਗਏ ਸਨ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baldev Kumar only wants to avert conviction of a murder in Pakistan says Ajay Singh