ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਦੇਵ ਸਿੰਘ, ਸੰਦੋਆ ਤੇ ਸੁਖਪਾਲ ਖਹਿਰਾ ਸਕੂਲੀ ਬਹਾਨੇ ਘੜ ਰਹੇ ਨੇ: ਭਗਵੰਤ ਮਾਨ

ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੀ ਭਲੇ ਵੇਲਿਆਂ ਦੀ ਤਸਵੀਰ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਸੇ–ਹਾਸੇ ਵਿੱਚ ਜਿੰਨਾ ਤਿੱਖਾ ਵਿਅੰਗ ਭਗਵੰਤ ਮਾਨ ਕਰ ਜਾਂਦੇ ਹਨ; ਓਨਾ ਹੋਰ ਕੋਈ ਨਹੀਂ ਕਰਦਾ। ਦੋ ਵਾਰ ਸੰਗਰੂਰ ਤੋਂ ਐੱਮਪੀ ਚੁਣੇ ਜਾ ਚੁੱਕੇ ਅਤੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਜਦੋਂ ਬੀਤੇ ਦਿਨੀਂ ਆਪਣੀ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਰਹੇ ਸਨ; ਤਦ ਵੀ ਉਨ੍ਹਾਂ ਆਪਣੇ ਕੁਝ ਪੁਰਾਣੇ ਸਾਥੀਆਂ ਉੱਤੇ ਤਿੱਖਾ ਵਿਅੰਗ ਕੀਤਾ ਸੀ।

 

 

‘ਆਪ’ ਤੋਂ ਬਾਗ਼ੀ ਹੋ ਕੇ ਵੱਖ ਹੋਏ ਆਗੂਆਂ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ ਤੇ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਰੱਦ ਕੀਤੇ ਜਾਣ ਦੀ ਕਾਰਵਾਈ ਹਾਲੇ ਜ਼ੇਰੇ–ਗ਼ੌਰ ਹੈ ਅਤੇ ਉਨ੍ਹਾਂ ਦੇ ਅਸਤੀਫ਼ੇ ਵੀ ਹਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੇਪੀ ਸਿੰਘ ਰਾਣਾ ਸਾਹਵੇਂ ਮੁਲਤਵੀ ਪਏ ਹਨ।

 

 

ਇਨ੍ਹਾਂ ਤਿੰਨੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ – ‘ਇੱਕ ਦੀ ਪਿੱਠ ਵਿੱਚ ਦਰਦ ਹੈ ਤੇ ਲੰਮਾ ਸਮਾਂ ਚੱਲੂਗਾ। ਇੱਕ ਦੇ ਪਿਤਾ ਜੀ ਬੀਮਾਰ ਨੇ। ਇੱਕ ਹੋਰ ਨੂੰ ਕਾਫ਼ੀ ਵੱਡੀ ਬੀਮਾਰੀ ਦੀ ਸ਼ਿਕਾਇਤ ਹੈ। ਸਕੂਲ ਵਾਲੇ ਬਹਾਨੇ ਚੱਲ ਰਹੇ ਨੇ।‘

 

 

ਫਿਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਦੇ ਅਸਲ ਮੁੱਦਿਆਂ ਤੋਂ ਆਮ ਜਨਤਾ ਦਾ ਧਿਆਨ ਭਟਕਾਉਣ ਲਈ ਇੱਕ–ਦੂਜੇ ਉੱਤੇ ਬਿਨਾ ਵਜ੍ਹਾ ਸੋਸ਼ਲ ਮੀਡੀਆ ਉੱਤੇ ਬਿਆਨ ਦਾਗ਼ਦੇ ਰਹਿੰਦੇ ਹਨ।

 

 

ਭਗਵੰਤ ਮਾਨ ਨੇ ਵਿਅੰਗਾਤਮਕ ਲਹਿਜੇ ਵਿੱਚ ਕਿਹਾ – ‘ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਆਪਸ ’ਚ ਟਵਿਟਰੋ–ਟਵਿਟਰੀ ਹੋਏ ਰਹਿੰਦੇ ਨੇ’ – ਭਾਵ ਉਹ ਟਵਿਟਰ ਉੱਤੇ ਇੱਕ–ਦੂਜੇ ਉੱਤੇ ਹਮਲੇ ਕਰਦੇ ਰਹਿੰਦੇ ਹਨ।

 

 

ਇੰਝ ਭਗਵੰਤ ਮਾਨ ਦੀ ਪ੍ਰੈੱਸ ਕਾਨਫ਼ਰੰਸ ਤਾਂ ਇੱਕ ਤਰ੍ਹਾਂ ਹਾਸੇ ਦੀ ਪਟਾਰੀ ਹੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baldev Singh Sandoa and Sukhpal Khaira are presenting only School Excuses says Bhagwant Mann