ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ਲੁਧਿਆਣਾ ਲਾਗੇ ਪਿੰਡ ਬੱਲੋਵਾਲ ਦੇ ਕਿਸਾਨ ਹੋਏ ਸਲਮਾਨ ਖ਼ਾਨ ਤੋਂ ਔਖੇ

 ਲੁਧਿਆਣਾ ਲਾਗੇ ਪਿੰਡ ਬੱਲੋਵਾਲ ਦੇ ਕਿਸਾਨ ਹੋਏ ਸਲਮਾਨ ਖ਼ਾਨ ਤੋਂ ਔਖੇ

 ਲੁਧਿਆਣਾ ਲਾਗਲੇ ਪਿੰਡ ਬੱਲੋਵਾਲ `ਚ ਅਗਲੇ ਕੁਝ ਦਿਨ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਫਿ਼ਲਮ ਦੇਸ਼ ਦੀ ਵੰਡ ਨਾਲ ਸਬੰਧਤ ਦਰਦਨਾਕ ਘਟਨਾਵਾਂ `ਤੇ ਆਧਾਰਤ ਹੈ ਤੇ ਇਸ ਫਿ਼ਲਮ ਨੇ ਸਾਲ 2019 `ਚ ਈਦ ਮੌਕੇ ਰਿਲੀਜ਼ ਹੋਣਾ ਹੈ।

 

ਇਸ ਫ਼ਿਲਮ ਦੀ ਸ਼ੂੰਟਿਗ ਲਈ 17 ਏਕੜ ਜ਼ਮੀਨ ਨੂੰ 17 ਨਵੰਬਰ ਤੱਕ ਕਿਰਾਏ ਉੱਤੇ ਲਿਆ ਗਿਆ ਹੈ. ਜਿਸ ਲਈ ਕੁੱਲ 8000 ਰੁਪਏ ਪ੍ਰਤੀ ਏਕੜ ਦੀ ਅਦਾਇਗੀ ਕੀਤੀ ਹੈ. ਪੂਰਾ ਪਿੰਡ ਪਾਕਿਸਤਾਨ ਦੇ ਕਿਸੇ ਪਿੰਡ ਵਿੱਚ ਬਦਲ ਦਿੱਤਾ ਗਿਆ ਹੈ. ਪਾਕਿਸਤਾਨੀ ਸੈਨਾ ਸਮੇਤ ਪਾਕਿਸਤਾਨੀ ਫ਼ੋਜ਼ ਦੀਆਂ ਗੱਡੀਆਂ ਪਿੰਡ ਵਿੱਚ ਘੁੰਮਦੀਆਂ ਰਹਿੰਦੀਆਂ ਹਨ. 

 

ਕੈਟਰੀਨਾ ਕੈਫ਼ ਸਮਾਂ ਕੱਢ ਕੇ ਖੇਤਾਂ ਵਿੱਚ ਘੁੰਮਣ ਚਲੀ ਜਾਂਦੀ ਹੈ ਤੇ ਸਲਮਾਨ ਖ਼ਾਨ ਨੇ ਅਜੇ ਪਿੰਡ ਵਾਸੀਆਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੀ ਹੈ। ਪਰ ਹੁਣ ਪਿੰਡ ਦੇ ਲੋਕ ਤੇ ਕਿਸਾਨ ਪਿੰਡ ਵਿੱਚ ਪੁਲਸ ਤੇ ਹੋਰ ਸਰੁੱਖਿਆ ਕਰਕੇ ਪਰੇਸ਼ਾਨ ਹੋ ਗਏ ਹਨ। ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਕਿਉਂਕਿ ਹਰ ਪਾਸੇ ਪੰਜਾਬ ਪੁਲਸ ਦਾ ਪਹਿਰਾ ਹੈ. ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਫ਼ਿਲਮ ਦਾ ਸੈੱਟ ਲੱਗਿਆ ਹੋਣ ਕਰਕੇ ਕਈ ਰਸਤੇ ਸੀਲ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ballowal villagers and farmers in trouble over shooting of bharat