ਅਗਲੀ ਕਹਾਣੀ

ਸ਼੍ਰੀ ਦਰਬਾਰ ਸਾਹਿਬ ’ਚ ਫ਼ੋਟੋਗ੍ਰਾਫ਼ੀ ’ਤੇ ਲੱਗੀ ਪਾਬੰਦੀ

(ਫ਼ੋਟੋ ਸਮੀਰ ਸਹਿਗਲ ਹਿੰਦੁਸਤਾਨ ਟਾਈਮਜ਼)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ `ਚ ਫੋਟੋਗ੍ਰਾਫੀ ਕਰਨ `ਤੇ ਰੋਕ ਲਗਾ ਦਿੱਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਐਸਜੀਪੀਸੀ ਵੱਲੋਂ ਪਰਿਕਰਮਾ ਵਾਲੀ ਥਾਂ ਤੇ ਬੋਰਡ ਲਗਾ ਕੇ ਸੰਗਤ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ।

 

ਕਮੇਟੀ ਵਲੋਂ ਪਰਿਕਰਮਾ ਕਰਨ ਵਾਲੀ ਥਾਂ ਤੇ ਲਗਵਾਏ ਗਏ ਸੂਚਨਾ ਬੋਰਡ ਤੇ ਲਿਖਵਾਇਆ ਗਿਆ ਹੈ ਕਿ ਰੂਹਾਲੀਅਤ ਦੇ ਕੇਂਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ `ਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨਾ ਮਨ੍ਹਾਂ ਹੈ। ਇਹ ਸੂਚਨਾ ਬੋਰਡ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਤਿੰਨਾਂ ਭਾਸ਼ਾ `ਚ ਲਗਾਇਆ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਰਿਕਰਮਾ ਕਰਨ ਵੇਲੇ ਫ਼ੋਟੋਗ੍ਰਾਫ਼ੀ ਜਾਂ ਵੀਡਿਓਗ੍ਰਾਫ਼ੀ ਕਰਨ ਵਾਲਿਆਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਵਿਚਾਰਦਿਆਂ ਕਮੇਟੀ ਵਲੋਂ ਫੋਟੋਗ੍ਰਾਫੀ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪਰਿਕਰਮਾ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਜਿਸ ਕਰਕੇ ਇਹ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਰਧਾਲੂਆਂ ਵੱਲੋਂ ਕੀਤੀ ਜਾਂਦੀ ਫੋਟੋਗ੍ਰਾਫੀ ਕਾਰਨ ਦੂਜੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ban on photography in Sri Darbar Sahib