ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਹੁਣ ਨਹੀਂ ਕਰਵਾਉਂਦੇ ਪੰਜਾਬ ’ਚ ਛੋਟੇ ਕਿਸਾਨਾਂ ਦੀ ਕੁਰਕੀ

ਬੈਂਕ ਹੁਣ ਨਹੀਂ ਕਰਵਾਉਂਦੇ ਪੰਜਾਬ ’ਚ ਛੋਟੇ ਕਿਸਾਨਾਂ ਦੀ ਕੁਰਕੀ

ਸਾਲ 2017 ’ਚ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਸਹਿਕਾਰੀ ਸਭਾਵਾਂ ਬਾਰੇ ਕਾਨੂੰਨ ਦੇ ਸੈਕਸ਼ਨ 67–ਏ ਵਿੱਚ ਸੋਧ ਕੀਤੀ ਸੀ। ਉਸ ਸੋਧ ਮੁਤਾਬਕ ਕੋਈ ਵੀ ਬੈਂਕ ਜਾਂ ਵਿੱਤੀ ਸੰਸਕਾਨ ਆਪਣੇ ਕਰਜ਼ੇ ਜਾਂ ਹੋਰ ਵਿੱਤੀ ਬਕਾਏ ਵਾਪਸ ਲੈਣ ਲਈ ਕਿਸਾਨਾਂ ਦੀ ਜ਼ਮੀਨ ਜਾਂ ਹੋਰ ਜਾਇਦਾਦ ਦੀ ਕੁਰਕੀ ਨਹੀਂ ਕਰ ਸਕਦਾ।

 

 

ਇਸ ਦੇ ਬਾਵਜੂਦ ਕਿਸਾਨਾਂ ਨੂੰ ਅਜਿਹੇ ਕੁਝ ਨੀਲਾਮੀ ਨੋਟਿਸ ਮਿਲਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਹੀ ਰਹਿੰਦੀਆਂ ਹਨ। ਇਹ ਨੋਟਿਸ ਸਿਰਫ਼ ਉਨ੍ਹਾਂ ਹੀ ਕਿਸਾਨਾਂ ਨੂੰ ਆਉ਼ਦੇ ਹਨ, ਜਿਨ੍ਹਾਂ ਨੂੰ ਬੈਂਕਾਂ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜਨ ਕਾਰਨ ਡੀਫ਼ਾਲਟਰ ਕਰਾਰ ਦੇ ਦਿੱਤਾ ਜਾਂਦਾ ਹੈ।

 

 

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਛੋਟੇ ਤੇ ਹਾਸ਼ੀਏ ’ਤੇ ਜਾ ਚੁੱਕੇ  ਕੋਈ ਕੁਰਕੀ ਨਹੀਂ ਹੋ ਰਹੀ। ਪਰ ਬੈਂਕ ਉਸ ਮਾਮਲੇ ਵਿੱਚ ਹੀ ਕੁਰਕੀ ਦੇ ਨੋਟਿਸ ਜਾਰੀ ਕਰਵਾਉਂਦੇ ਹਨ, ਜਿੱਥੇ ‘ਜਾਣਬੁੱਝ ਕੇ ਕਰੋੜਾਂ ਰੁਪਏ ਦੇ ਬਕਾਏ ਪਏ ਹਨ ਪਰ ਕਿਸ਼ਤਾਂ ਅਦਾ ਨਹੀਂ ਕੀਤੀਆਂ ਜਾ ਰਹੀਆਂ।’

 

 

ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਨੂੰ ਉਧਾਰ ਦੇਣਾ ਜਾਰੀ ਰਹੇ, ਇਸ ਲਈ ਉਗਰਾਹੀਆਂ ਦੀ ਪ੍ਰਕਿਰਿਆ ਜਾਰੀ ਰੱਖੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks now don t get attached the properties of farmers