ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਲ੍ਹਾਂ ’ਚ ਕੱਕਾਰਾਂ ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਖਿਲਾਫ ਬੈਂਸ-ਭਰਾ ਸਰਗਰਮ

ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਬੈਂਸ ਭਰਾਵਾਂ ਨੇ ਜੇਲਾਂ ਵਿੱਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਿੱਖਾਂ ਵਿਸ਼ੇਸ਼ ਕਰਕੇ ਅਮ੍ਰਿਤਧਾਰੀ ਸਿੱਖਾਂ ਦੇ ਕੱਕਾਰਾਂ ਅਤੇ ਪਗੜੀਆਂ ਨਾਲ ਛੇੜਛਾੜ ਕਰਨ ਦਾ ਸਖਤ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਉਨ੍ਹਾਂ ਜੇਲ ਮੰਤਰੀ ਪੰਜਾਬ ਅਤੇ ਡੀਜੀਪੀ (ਜੇਲਾਂ) ਨੂੰ ਪੱਤਰ ਲਿਖ ਕੇ ਤੁਰੰਤ ਇਸ ਸਬੰਧੀ ਸਖਤ ਕਦਮ ਚੁੱਕਣ ਤੇ ਜ਼ੋਰ ਦਿੱਤਾ ਹੈ।

 

ਨਾਮੀ ਆਨਲਾਈਨ ਅਖਬਾਰ ‘ਬਾਬੂਸ਼ਾਹੀ ਡਾਟ ਕਾਮ’ ਮੁਤਾਬਕ ਇਹ ਜਾਣਕਾਰੀ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿੱਖੇ ਪੱਤਰਕਾਰਾਂ ਨੂੰ ਦਿੱਤੀ।

 

 

ਇਸ ਦੌਰਾਨ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ  ਬੈਂਸ ਨੇ ਦੱਸਿਆ ਕਿ ਉਨ੍ਹਾਂ ਜੇਲ ਮੰਤਰੀ ਅਤੇ ਡੀਜੀਪੀ (ਜੇਲਾਂ) ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਜੇਲਾਂ ਵਿੱਚ ਜਦੋਂ ਤੋਂ ਸੁਰੱਖਿਆ ਦੇ ਮੱਦੇਨਜਰ ਸੀਆਰਪੀਐਫ ਦੇ ਜਵਾਨਾਂ ਨੇ ਕਮਾਂਡ ਸੰਭਾਲੀ ਹੈ, ਉਦੋਂ ਤੋਂ ਹੀ ਜੇਲਾਂ ਵਿੱਚ ਨਜਰਬੰਦ ਸਿੱਖ ਕੈਦਿਆਂ ਦੇ ਕੱਕਾਰਾਂ ਸਮੇਤ ਉਨ੍ਹਾਂ ਦੇ ਕੇਸਾਂ ਅਤੇ ਪਗੜੀ ਨਾਲ ਛੇੜਛਾੜ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਸਿੱਖਾਂ ਵਲੋਂ ਗ੍ਰਹਿਣ ਕੀਤੇ ਜਾਂਦੇ ਕੱਕਾਰ ਕਛਿਹਰਾ, ਕੜਾ, ਕੰਘਾ, ਕਿਰਪਾਨ ਅਤੇ ਕੇਸਾਂ ਦੀ ਸਿੱਖ ਧਰਮ ਵਿੱਚ ਬੇਹੱਦ ਅਹਿਮੀਅਤ ਹੈ ਅਤੇ ਕੇਸਾਂ ਦੀ ਸੰਭਾਲ ਲਈ ਹਰ ਸਿੱਖ ਪਗੜੀ ਪਹਿਨਦਾ ਹੈ, ਜੋ ਸਿੱਖਾਂ ਦੇ ਗੁਰੂ ਸਾਹਿਬਾਨਾਂ ਵਲੋਂ ਸਿੱਖਾਂ ਨੂੰ ਬੇਸ਼ਕੀਮਤੀ ਦਾਤ ਬਖਸ਼ੀ ਹੋਈ ਹੈ।

 

ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਪੱਤਰ ਲਿਖ ਕੇ ਜੇਲ ਮੰਤਰੀ ਸਮੇਤ ਡੀਜੀਪੀ (ਜੇਲਾਂ) ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਜੇਲਾਂ ਵਿੱਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿੱਖਾਂ ਵਲੋਂ ਗ੍ਰਹਿਣ ਕੀਤੇ ਗਏ ਕੱਕਾਰਾਂ ਅਤੇ ਪਹਿਨੀਆਂ ਜਾਂਦੀਆਂ ਪੱਗਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇ ਅਤੇ ਸਿੱਖ ਧਰਮ ਵਿੱਚ ਉਕਤ ਕੱਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਅਮ੍ਰਿਤਧਾਰੀ ਸਿੱਖਾਂ ਦੇ ਕੱਕਾਰਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bans-Brothers active against complaints of sikh-kakars in prisons