ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੇ ਪਿੰਡ ’ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦਾ ਕੁੱਟ–ਕੁੱਟ ਕੀਤਾ ਕਤਲ

ਸੰਗਰੂਰ ਦੇ ਪਿੰਡ ’ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦਾ ਕੁੱਟ–ਕੁੱਟ ਕੀਤਾ ਕਤਲ

ਪਿਛਲੇ ਹਫ਼ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਿਸ਼ਨਗੜ੍ਹ ’ਚ ਜਿਹੜੇ ਬਜ਼ੁਰਗ ਲਾਭ ਸਿੰਘ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਉਨ੍ਹਾਂ ਦੀ ਅੱਜ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ ਹੈ। ਪਿੰਡ ਬਿਸ਼ਨਗੜ੍ਹ, ਰਾਏਕੋਟ ਸੜਕ ’ਤੇ ਮਾਲੇਰਕੋਟਲਾ ਤੋਂ 15 ਕਿਲੋਮੀਟਰ ਦੂਰ ਪਿੰਡ ਸੰਦੌੜ ਨੇੜੇ ਸਥਿਤ ਹੈ।

 

 

ਸੰਦੌੜ ਪੁਲਿਸ ਥਾਣੇ ਦੇ ਐੱਸਐੱਚਓ ਸ੍ਰੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਪੁਲਿਸ ਹੁਣ ਇਸ ਮਾਮਲੇ ਨਾਲ ਧਾਰਾ 302 ਜੋੜੇਗੀ।

 

 

ਕੱਲ੍ਹ ਐਤਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਮਨੋਹਰ ਲਾਲ ਨਾਂਅ ਦੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਸ੍ਰੀ ਲਾਭ ਸਿੰਘ ਦੀ ਉਮਰ 57–58 ਸਾਲ ਦੇ ਲਗਭਗ ਸੀ।

 

 

ਬੀਤੇ ਹਫ਼ਤੇ ਹੀ ਤਿੰਨ ਨੌਜਵਾਨਾਂ ਵੱਲੋਂ ਸ੍ਰੀ ਲਾਭ ਸਿੰਘ ਨਾਲ ਕੁੱਟਮਾਰ ਦੀ ਇੱਕ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।

 

 

ਸ੍ਰੀ ਲਾਭ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਹਮਲਾਵਰਾਂ ਵਿਰੁੱਧ ਛੇਤੀ ਕਾਰਵਾਈ ਨਹੀਂ ਕੀਤੀ।

 

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਇਹ ਵਿਡੀਓ ਆਪਣੇ ਫ਼ੇਸਬੁੱਕ ਅਕਾਊਂਟ ਉੱਤੇ ਸ਼ੇਅਰ ਕੀਤੀ ਸੀ। ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ।

 

 

ਪੁਲਿਸ ਨੇ ਤਿੰਨ ਹਮਲਾਵਰ ਨੌਜਵਾਨਾਂ ਵਿਰੁੱਧ ਧਾਰਾ 308 ਅਧੀਨ ਮਾਮਲਾ ਦਰਜ ਕੀਤਾ ਸੀ ਪਰ ਹੁਣ ਉਸ ਨਾਲ ਧਾਰਾ 302 ਵੀ ਜੋੜੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baptised Sikh old man beaten to death in Sangrur District