ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਥੇਦਾਰ ਮੰਡ ਵੱਲੋਂ ਬਰਗਾੜੀ ਮੋਰਚਾ ਖ਼ਤਮ ਕਰਨ ਦਾ ਐਲਾਨ

ਜੱਥੇਦਾਰ ਧਿਆਨ ਸਿੰਘ ਮੰਡ ਬਰਗਾੜੀ ਸਾਹਿਬ ਵਿਖੇ ਸੰਗਤ ਨੂੰ 22 ਲੱਖ ਰੁਪਏ ਵਿਖਾਉਂਦੇ ਹੋਏ

--  ਬਰਗਾੜੀ ਮੋਰਚੇ ਨੂੰ ਦਾਨ `ਚ ਮਿਲੇ 1.48 ਕਰੋੜ ਰੁਪਏ `ਚੋਂ ਬਚੇ 22 ਲੱਖ ਰੁਪਏ, ਬਾਕੀ ਮੋਰਚੇ ਦੇ ਇੰਤਜ਼ਾਮਾਂ `ਤੇ ਖ਼ਰਚ ਹੋ ਗਏ

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਅੱਜ ਬਰਗਾੜੀ ਮੋਰਚਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿਰੁੱਧ ਰੋਸ ਮੁਜ਼ਾਹਰੇ ਇੱਕ ਨਵੀਂ ਸ਼ਕਲ ਵਿੱਚ ਜਾਰੀ ਰੱਖੇ ਜਾਣਗੇ। ਹਾਲੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਪੰਥਕ ਆਗੂ ਅਗਲੇ ਕੁਝ ਦਿਨਾਂ ਦੌਰਾਨ ਇਕੱਠੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਜਾਣਗੇ, ਜਿੱਥੇ ਅਗਲੇ ਕੁਝ ਐਲਾਨ ਕੀਤੇ ਜਾਣਗੇ।


ਜੱਥੇਦਾਰ ਮੰਡ ਨੇ ਹਜ਼ਾਰਾਂ ਦੀ ਗਿਣਤੀ `ਚ ਮੌਜੂਦ ਸੰਗਤ ਨੂੰ ਦੱਸਿਆ ਕਿ 1 ਜੂਨ ਤੋਂ ਲੈ ਕੇ ਹੁਣ ਤੱਕ ਆਮ ਸ਼ਰਧਾਲੂਆਂ ਨੇ 1.48 ਕਰੋੜ ਰੁਪਏ ਦਾਨ ਵਜੋਂ ਦਿੱਤੇ ਹਨ, ਜਿਨ੍ਹਾਂ ਵਿੱਚੋਂ ਹੁਣ ਸਿਰਫ਼ 22 ਲੱਖ ਰੁਪਏ ਬਚੇ ਹਨ। ਬਾਕੀ ਦੀ ਸਾਰੀ ਰਕਮ ਮੋਰਚੇ `ਤੇ ਰੋਜ਼ਮੱਰਾ ਦੇ ਇੰਤਜ਼ਾਮਾਂ `ਤੇ ਖ਼ਰਚ ਹੋ ਗਈ ਹੈ।


ਜੰਥੇਦਾਰ ਮੰਡ ਨੇ ਬਾਕੀ ਦੇ 22 ਲੱਖ ਰੁਪਏ ਨਕਦ ਇੱਕ ਕੇਸਰੀ ਕੱਪੜੇ ਵਿੰਚ ਲਿਪਟੇ ਹੋਏ ਸੰਗਤ ਨੂੰ ਵਿਖਾਏ।


ਇਸ ਤੋਂ ਪਹਿਲਾਂ ਅੱਜ ਐਤਵਾਰ ਨੂੰ ਜਿੱਥੇ ਸਾਰਾ ਦਿਨ ਬਰਗਾੜੀ ਮੋਰਚੇ ਦਾ ਭੋਗ ਪਾ ਦੇਣ ਦੀਆਂ ਗੱਲਾਂ ਚੱਲਦੀਆਂ ਰਹੀਆਂ, ਉੱਥੇ ਪੰਜਾਬ ਦੇ ਦੋ ਮੰਤਰੀਆਂ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਰਕਾਰ ਵੱਲੋਂ ਕੁਝ ਐਲਾਨ ਕੀਤੇ। ਇਹ ਖ਼ਬਰ ਲਿਖੇ ਜਾਣ ਤੱਕ ਹਾਲੇ ਬਰਗਾੜੀ ਮੋਰਚਾ ਜਾਰੀ ਸੀ ਤੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਆਪਣਾ ਭਾਸ਼ਣ ਦੇ ਰਹੇ ਸਨ। ਪਹਿਲਾਂ ਇਹੋ ਆਸ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਭਾਸ਼ਣ `ਚ ਇਹ ਮੋਰਚਾ ਖ਼ਤਮ ਕਰਨ ਤੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ।


ਇਸੇ ਮੌਕੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੂੰ ਚੇਤੇ ਵੀ ਕਰਵਾਇਆ ਕਿ ਆਉਂਦੀਆਂ ਲੋਕ ਸਭਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਲਈ ਇੱਕ ਨਵੀਂ ਪਾਰਟੀ ਕਾਇਮ ਕੀਤੀ ਜਾਣੀ ਚਾਹੀਦੀ ਹੈ।


ਇੱਥੇ ਵਰਨਣਯੋਗ ਹੈ ਕਿ ਪੰਜ ਪੰਥਕ ਪਾਰਟੀਆਂ ਪਹਿਲਾਂ ਹੀ ਜੱਥੇਦਾਰ ਮੰਡ ਹੁਰਾਂ ਨੂੰ ਇਸ ਮਾਮਲੇ `ਤੇ ਆਪਣੀ ਸਹਿਮਤੀ ਦੇ ਚੁੱਕੀਆਂ ਹਨ। ਇੰਝ ਇਸ ਵਾਰ ਤੀਜਾ ਮੋਰਚਾ ਤਕੜੀ ਟੱਕਰ ਦੇਣ ਦੀਆਂ ਤਿਆਰੀਆਂ ਕਰ ਰਿਹਾ ਹੈ।


ਉੱਧਰ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਵੀ ਆਪਣੇ ਪੱਧਰ `ਤੇ ਤੀਜਾ ਮੋਰਚਾ ਕਾਇਮ ਕਰਨ ਲੱਗੇ ਹੋਏ ਹਨ। ਸ੍ਰੀ ਖਹਿਰਾ ਤਾਂ ਇਹ ਵੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਮੋਰਚਾ ਅਸਲ ਪੰਥਕ ਮੋਰਚਾ ਹੋਵੇਗਾ। ਆਮ ਆਦਮੀ ਪਾਰਟੀ ਵੱਖਰੇ ਤੌਰ `ਤੇ ਚੋਣਾਂ ਲੜਨ ਲਈ ਕਮਰ ਕੱਸੀ ਬੈਠੀ ਹੈ।


ਅਜਿਹੇ ਕੁਝ ਕਾਰਨਾਂ ਕਰਕੇ ਇਸ ਵਾਰ ਆਮ ਚੋਣਾਂ ਦੇ ਮੁਕਾਬਲੇ ਦਿਲਚਸਪ ਤੇ ਤਿਕੋਨੇ ਹੋਣ ਦੀ ਸੰਭਾਵਨਾ ਬਣ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bargari Morcha called off