ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਸੁਣਵਾਈ ਸ਼ੁਰੂ ਹੋਣ `ਤੇ ਬੰਦ ਹੋਵੇਗਾ ਬਰਗਾੜੀ ਰੋਸ ਧਰਨਾ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਸੁਣਵਾਈ ਸ਼ੁਰੂ ਹੋਣ `ਤੇ ਬੰਦ ਹੋਵੇਗਾ ਬਰਗਾੜੀ ਰੋਸ ਧਰਨਾ

ਬਰਗਾੜੀ `ਚ ਬੀਤੀ 1 ਜੂਨ ਤੋਂ ਧਰਨੇ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜੱਥੇਦਾਰਾਂ ਨੇ ਅੱਜ ਸੋਮਵਾਰ ਨੂੰ ਫ਼ੈਸਲਾ ਕੀਤਾ ਕਿ ਉਨ੍ਹਾਂ ਦਾ ਇਹ ਰੋਸ ਮੁਜ਼ਾਹਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਾਜਿ਼ਸ਼ਾਂ ਰਚਣ ਵਾਲੇ ਅਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਦੇ ਸਾਰੇ ਮੁਲਜ਼ਮਾਂ ਦੇ ਫੜੇ ਜਾਣ ਅਤੇ ਅਦਾਲਤੀ ਸੁਣਵਾਈ ਸ਼ੁਰੂ ਹੋਣ ਤੱਕ ਜਾਰੀ ਰਹੇਗਾ।


ਮੋਰਚੇ `ਤੇ ਬੈਠੀ ਭੀੜ ਨੂੰ ਸੰਬੋਧਨ ਕਰਦਿਆਂ ਸ੍ਰੀ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਕਿਹਾ,‘ਅੱਜ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋ ਗਈ ਹੈ। ਹੁਣ ਉਨ੍ਹਾਂ ਸਾਰੇ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਸਾਰੀ ਜਿ਼ੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਹੈ, ਜਿਨ੍ਹਾਂ ਦੇ ਨਾਂਅ ਇਸ ਰਿਪੋਰਟ ਵਿੱਚ ਮੌਜੂਦ ਹਨ। ਉਨ੍ਹਾਂ ਸਭਨਾਂ ਦੀ ਸੁਣਵਾਈ ਫ਼ਾਸਟ-ਟ੍ਰੈਕ ਅਦਾਲਤਾਂ ਰਾਹੀਂ ਹੋਣੀ ਚਾਹੀਦੀ ਹੈ।`


ਇੱਥੇ ਵਰਨਣਯੋਗ ਹੈ ਕਿ ਨਵੰਬਰ 2015 `ਚ ਗਰਮ-ਖਿ਼ਆਲੀ ਸਿੱਖਾਂ ਨੇ ਅੰਮ੍ਰਿਤਸਰ ਵਿਖੇ ਸਰਬੱਤ-ਖ਼ਾਲਸਾ ਦੌਰਾਨ ਸ੍ਰੀ ਦਾਦੂਵਾਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਸਮਾਨਾਂਤਰ (ਮੁਤਵਾਜ਼ੀ) ਜੱਥੇਦਾਰ ਐਲਾਨਿਆ ਸੀ। ਇਹ ਕਦਮ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਚੁੱਕਿਆ ਗਿਆ ਸੀ।


ਸ੍ਰੀ ਦਾਦੂਵਾਲ ਦੇ ਨਾਲ ਸ੍ਰੀ ਧਿਆਨ ਸਿੰਘ ਮੰਡ (ਜਿਨ੍ਹਾਂ ਨੂੰ ਸਰਬੱਤ-ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਤਵਾਜ਼ੀ ਜੱਥੇਦਾਰ ਥਾਪਿਆ ਸੀ) ਨੇ ਬਰਗਾੜੀ ਦਾ ਇਹ ਮੋਰਚਾ ਬੀਤੀ 1 ਜੂਨ ਨੂੰ ਅਰੰਭਿਆ ਸੀ। ਹੌਲੀ-ਹੌਲੀ ਇਸ ਥਾਂ `ਤੇ ਵੱਡੀਆਂ ਭੀੜਾਂ ਜੁੜਨ ਲੱਗ ਪਈਆਂ ਸਨ।


ਸੋਮਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਸ੍ਰੀ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ‘ਮੁਤਵਾਜ਼ੀ ਜੱਥੇਦਾਰਾਂ ਦੇ ਰੋਸ ਧਰਨੇ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ।`


ਸ੍ਰੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ ਦਾ ਜਵਾਬ ਦਿੰਦਿਆਂ ਸ੍ਰੀ ਦਾਦੂਵਾਲ ਨੇ ਕਿਹਾ,‘ਸੁਖਬੀਰ ਹੁਣ ਮੁੱਖ ਮੁੱਦੇ ਤੋਂ ਭੱਜ ਰਹੇ ਹਨ। ਲੋਕ ਇੱਥੇ ਇਨਸਾਫ਼ ਲਈ ਧਰਨੇ `ਤੇ ਬੈਠੇ ਹਨ ਕਿਉਂਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੁੰ ਠੇਸ ਪੁੱਜੀ ਸੀ। ਕੀ ਇਸ ਦਾ ਅਰਥ ਇਹ ਹੈ ਕਿ ਇੱਥੇ ਰੋਸ ਮੁਜ਼ਾਹਰੇ `ਚ ਬੈਠੀ ਇੰਨੀ ਵੱਡੀ ਭੀੜ ਆਈਐੱਸਆਈ ਦੇ ਇਸ਼ਾਰੇ `ਤੇ ਇਕੱਠੀ ਹੋਈ ਹੈ।` ਉਨ੍ਹਾਂ ਇਸ ਗੱਲ ਤੋ਼ ਵੀ ਇਨਕਾਰ ਕੀਤਾ ਕਿ ਰੋਸ ਮੁਜ਼ਾਹਰੇ ਵਾਲੀ ਥਾਂ ਕੋਈ ਵੱਖਵਾਦੀ ਨਾਅਰੇਬਾਜ਼ੀ ਹੋਣ ਦਿੱਤੀ ਗਈ ਸੀ।


ਉਨ੍ਹਾਂ ਕਿਹਾ ਕਿ ਇੱਥੇ ਕਦੇ ਖ਼ਾਲਿਸਤਾਨੀ ਨਾਅਰਾ ਨਹੀਂ ਲੱਗਿਆ। ਇਹ ਰੋਸ ਧਰਨਾ ਸਿਰਫ਼ ਪੰਜਾਬ ਵਿੱਚ ਅਮਨ ਕਾਇਮ ਕਰਨ ਦੇ ਮੰਤਵ ਵੱਲ ਸੇਧਤ ਹੈ।


ਸ੍ਰੀ ਦਾਦੂਵਾਲ ਨੇ ਅਕਾਲੀ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਉਸ ਟਵੀਟ ਨੂੰ ਵੀ ਬੇਬੁਨਿਆਦ ਦੱਸਿਆ, ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਉਹ ਚੰਡੀਗੜ੍ਹ `ਚ ਐਤਵਾਰ ਦੀ ਰਾਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਜ਼ਰੂਰ ਮਿਲੇ ਸਨ, ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਾਂਗ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bargari protest to continue till arrest of accused