ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਤ ਵਧਦਾ ਜਾ ਰਿਹਾ ਹੈ ਬਰਗਾੜੀ ਦੇ ਸਿੱਖ ਮੁਜ਼ਾਹਰਾਕਾਰੀਆਂ ਦਾ ਜੋਸ਼ ਤੇ ਰੋਸ

ਨਿੱਤ ਵਧਦਾ ਜਾ ਰਿਹਾ ਹੈ ਬਰਗਾੜੀ ਦੇ ਸਿੱਖ ਮੁਜ਼ਾਹਰਾਕਾਰੀਆਂ ਦਾ ਜੋਸ਼ ਤੇ ਰੋਸ

ਬਰਗਾੜੀ `ਚ ਬੀਤੀ 1 ਜੂਨ ਤੋਂ ਚੱਲ ਰਿਹਾ ਧਰਨਾ ਅੱਜ ਸ਼ੁੱਕਰਵਾਰ ਨੂੰ 107ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੀ ਇੱਕ ਵੱਡੀ ਖ਼ਾਸੀਅਤ ਇਹ ਹੈ ਕਿ ਇੱਥੇ ਆਉਣ ਵਾਲੇ ਸਿੱਖ ਰੋਸ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਤੇ ਉਨ੍ਹਾਂ ਦਾ ਜੋਸ਼ ਪਹਿਲੇ ਦਿਨ ਵਾਂਗ ਹੀ ਜਿਉਂ ਦੇ ਤਿਉਂ ਕਾਇਮ ਹੈ ਅਤੇ ਜੇ ਇਹ ਆਖ ਲਿਆ ਜਾਵੇ ਕਿ ਇਸ ਉਤਸ਼ਾਹ ਵਿੱਚ ਸਗੋਂ ਨਿੱਤ ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਬੀਤੇ ਐਤਵਾਰ ਇੱਥੇ ਪੁੱਜਣ ਵਾਲੇ ਸਿੱਖ ਰੋਸ ਮੁਜ਼ਾਹਰਾਕਾਰੀਆਂ ਦੀ ਗਿਣਤੀ 10,000 ਦੇ ਲਗਭਗ ਸੀ। ਇੰਝ ਦਿਨ ਅੱਗੇ ਵਧਣ ਦੇ ਨਾਲ-ਨਾਲ ਮੁਜ਼ਾਹਰਾਕਾਰੀਆਂ `ਚ ਜੋਸ਼ ਦੇ ਨਾਲ-ਨਾਲ ਰੋਸ ਵੀ ਵਧਦਾ ਜਾ ਰਿਹਾ ਹੈ।


ਇੱਥੇ ਟਰੱਕਾਂ ਤੇ ਟਰੈਕਟਰ-ਟਰਾਲੀਆਂ ਨਿੱਤ ਭਰ-ਭਰ ਕੇ ਆ ਰਹੇ ਹਨ; ਜਿੱਥੇ ਸਰਕਾਰ ਵਿਰੋਧੀ ਨਾਅਰੇ ਲੱਗਦੇ ਲਗਾਤਾਰ ਸੁਣਾਈ ਦਿੰਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ `ਚ ਹੋਈਆਂ ਮੌਤਾਂ ਲਈ ਜਿ਼ੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾਂਦੀ ਹੈ।


ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੋਪੋ ਤੋਂ ਇੱਕ ਟਰੱਕ ਔਰਤਾਂ ਦਾ ਭਰਿਆ ਹੋਇਆ ਇੱਥੇ ਕੱਲ੍ਹ ਪੁੱਜਾ। ਉਨ੍ਹਾਂ ਆਉਂਦਿਆਂ ਹੀ ਨਾਅਰੇ ਲਾਏ - ‘ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ।`


ਮੋਗਾ ਜਿ਼ਲ੍ਹੇ ਦੇ ਇੱਕ ਪਿੰਡ ਤੋਂ ਆਏ ਬੀਬੀ ਸੁਰਜੀਤ ਕੌਰ ਨੇ ਕਿਹਾ,‘ਬਾਦਲ ਦੀਆਂ ਤਰੇੜਾਂ ਕੱਢਣ ਆਏ ਹਾਂ।`


ਰੋਸ ਮੁਜ਼ਾਹਰਾਕਾਰੀ ਜਿ਼ਆਦਾਤਰ ਕਿਰਸਾਨੀ ਵਰਗ `ਚੋਂ ਇੱਥੇ ਪੁੱਜ ਰਹੇ ਹਨ। ਉਹ ਇੱਥੇ ਲਗਾਤਾਰ ਚੱਲ ਰਹੇ ਗੁਰਬਾਣੀ ਕੀਰਤਨ ਤੇ ਪ੍ਰਚਾਰਕਾਂ ਦੇ ਭਾਸ਼ਣ ਵੀ ਸੁਣਦੇ ਹਨ।


ਇੱਥੇ ਇੰਨੀ ਵੱਡੀ ਗਿਣਤੀ `ਚ ਪੁੱਜ ਰਹੀਆਂ ਸੰਗਤਾਂ ਲਈ ਫ਼ਰੀਦਕੋਟ, ਬਠਿੰਡਾ ਤੇ ਮੋਗਾ ਦੇ ਦੋ ਦਰਜਨ ਦੇ ਲਗਭਗ ਪਿੰਡ ਲਗਾਤਾਰ ਇਸ ਮੋਰਚੇ `ਤੇ ਆਉਣ ਵਾਲੇ ਮੁਜ਼ਾਹਰਾਕਾਰੀਆਂ ਲਈ ਲੰਗਰ ਤਿਆਰ ਕਰ ਰਹੇ ਹਨ। ਹੋਰ ਤਾਂ ਹੋਰ ਤਰਨ ਤਾਰਨ ਜਿ਼ਲ੍ਹੇ ਦੇ ਇੱਕ ਪਿੰਡ ਮਾੜੀ ਗੌਰ ਸਿੰਘ ਤੱਕ ਤੋਂ ਵੀ ਇੱਥੇ ਲੰਗਰ ਦਾ ਰਾਸ਼ਨ ਪੁੱਜ ਰਿਹਾ ਹੈ। ਇਸ ਇਲਾਕੇ ਵਿੱਚ ਘੋੜਿਆਂ `ਤੇ ਵੱਡੀ ਗਿਣਤੀ `ਚ ਨਿਹੰਗ ਸਿੰਘ ਵੀ ਘੁੰਮਦੇ ਵੇਖੇ ਜਾ ਸਕਦੇ ਹਨ।


ਇੱਥੇ ਆਰਜ਼ੀ ਸਟਾਲਾਂ `ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ, ਫ਼ਰੇਮ-ਯੁਕਤ ਤਸਵੀਰਾਂ ਤੇ ਟੀ-ਸ਼ਰਟਾਂ ਧੜਾਧੜ ਵਿਕ ਰਹੀਆਂ ਹਨ। ਅੰਮ੍ਰਿਤਸਰ ਤੋਂ ਆ ਕੇ ਇੱਥੇ ਸਟਾਲ ਲਾਉਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਲਗਭਗ ਰੋਜ਼ਾਨਾ 50 ਅਜਿਹੀਆਂ ਵਸਤਾਂ ਵੇਚ ਰਿਹਾ ਹੈ, ਜਿਸ ਉੱਤੇ ਭਿੰਡਰਾਂਵਾਲਿਆਂ ਦੀ ਤਸਵੀਰ ਛਪੀ ਹੁੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bargari sit in still going strong