ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ : ਗੋਲੀ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌਤ

ਬਰਨਾਲਾ ਦੇ ਇੱਕ ਪ੍ਰਾਈਵੇਟ ਸਕੂਲ 'ਚ ਸਮਾਗਮ ਦੌਰਾਨ ਏਅਰਗਨ ਵਿੱਚੋਂ ਚੱਲੀ ਗੋਲੀ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚੀ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਆਪ੍ਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ।
 

ਜਾਣਕਾਰੀ ਅਨੁਸਾਰ ਭਦੌੜ ਵਿਖੇ ਇਕ ਸਕੂਲ 'ਚ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ 'ਚ ਬੱਚਿਆਂ ਦੇ ਮਨੋਰੰਜਨ ਲਈ ਗੰਨ ਨਾਲ ਗੁਬਾਰੇ 'ਤੇ ਨਿਸ਼ਾਨੇ ਲਾਉਣ ਵਾਲੇ ਨੂੰ ਵੀ ਸਕੂਲ ਵੱਲੋਂ ਬੁਲਾਇਆ ਗਿਆ ਸੀ। ਇਸੇ ਦੌਰਾਨ ਸਕੂਲ ਦਾ ਇਕ ਵਿਦਿਆਰਥੀ ਗੰਨ ਵਿਚ ਰੈਣਾ ਪਾ ਕੇ ਬੈਲੂਨ (ਗੁਬਾਰੇ) 'ਤੇ ਨਿਸ਼ਾਨਾ ਲਾ ਰਿਹਾ ਸੀ ਕਿ ਦੂਜੀ ਕਲਾਸ ਦਾ ਵਿਦਿਆਰਥੀ ਜਸਵੀਰ ਸਿੰਘ ਲਾਈਨ 'ਚੋਂ ਭੱਜ ਕੇ ਇਕਦਮ ਗੰਨ ਦੇ ਅੱਗੇ ਆ ਗਿਆ, ਜਿਸ ਕਾਰਣ ਲੋਡ ਕੀਤਾ ਰੈਣਾ ਜਸਵੀਰ ਸਿੰਘ (7) ਪੁੱਤਰ ਬਲਕਰਨ ਸਿੰਘ ਰਿੰਕੂ ਦੇ ਛਾਤੀ 'ਚ ਜਾ ਵੱਜਿਆ।
 

ਇਸ ਤੋਂ ਬਾਅਦ ਵਿਦਿਆਰਥੀ ਜਸਵੀਰ ਸਿੰਘ ਦੇ ਮਾਪਿਆਂ ਨੂੰ ਘਟਨਾ ਸਬੰਧੀ ਦੱਸਿਆ ਗਿਆ। ਮਾਪੇ ਉਸ ਨੂੰ ਰਾਮਪੁਰਾ ਫੂਲ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਜਸਵੀਰ ਸਿੰਘ ਦਾ ਆਪ੍ਰੇਸ਼ਨ ਕੀਤਾ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਜਸਵੀਰ ਸਿੰਘ ਦੇ ਪਿਤਾ ਦੁਬਈ 'ਚ ਨੌਕਰੀ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Barnala 8 year old boy shot dead by gunfire