ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ’ਚ ਫੂਡ ਸੇਫਟੀ ਅਫਸਰ ਤੇ ਡਰਾਈਵਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ

----ਜ਼ਿਲ੍ਹਾ ਸਿਹਤ ਅਧਿਕਾਰੀ ਖਿਲਾਫ਼ ਵੀ ਮੁਕੱਦਮਾ ਦਰਜ----

 

ਪੰਜਾਬ ਵਿਜੀਲੈਸ ਬਿਊਰੋ ਵੱਲੋ ਅੱਜ ਸਿਵਲ ਸਰਜਨ ਦਫਤਰ, ਬਰਨਾਲਾ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ (ਐਫ.ਐਸ.) ਅਭਿਨਵ ਖੋਸਲਾ ਅਤੇ ਇਸੇ ਦਫਤਰ ਵਿਖੇ ਤਾਇਨਾਤ ਡਰਾਈਵਰ ਜਗਪਾਲ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਇਸੇ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਰਾਜ ਕੁਮਾਰ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ


ਵਿਜੀਲੈਸ ਬਿਓਰੋ ਨੇ ਦੱਸਿਆ ਕਿ ਐਫ.ਐਸ. ਅਤੇ ਡਰਾਈਵਰ ਨੂੰ ਸ਼ਿਕਾਇਤਕਰਤਾ ਰਿਸਵ ਜੈਨ, ਵਾਸੀ ਚੌੜਾ ਮੋਰਚਾ, ਜਿਲਾ ਬਰਨਾਲਾ ਦੀ ਸ਼ਿਕਾਇਤ 'ਤੇ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ

 

ਸ਼ਿਕਾਇਤਕਰਤਾ ਨੇ ਵਿਜੀਲੈਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਿੰਡ ਸੰਘੇੜਾ ਵਿਖੇ ਕੰਨਫੈਕਸ਼ਨਰੀ ਦਾ ਕਾਰੋਬਾਰ ਹੈ ਅਤੇ ਉਕਤ ਡੀ.ਐਚ., ਐਫ.ਐਸ. ਅਤੇ ਡਰਾਈਵਰ ਵਲੋਂ ਉਸ ਦੀ ਦੁਕਾਨ ਵਿਚ ਟੋਫੀਆਂ/ਗੋਲੀਆਂ ਦੇ ਭਰੇ ਗਏ ਨਮੂਨਿਆਂ ਨੂੰ ਲੈਬਾਰਟਰੀ ਚ ਟੈਸਟਿੰਗ ਲਈ ਨਾ ਭੇਜਣ ਬਦਲੇ 50,000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਵਲੋ ਪਹਿਲਾਂ ਹੀ ਉਕਤ ਦੋਸ਼ੀਆਂ ਨੂੰ 50,000 ਰੁਪਏ ਅਦਾ ਕੀਤੇ ਜਾ ਚੁੱਕੇ ਹਨ


ਵਿਜੀਲੈਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ੀ ਐਫ.ਐਸ. ਅਤੇ ਡਰਾਈਵਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਦਿਆਂ ਦਬੋਚ ਲਿਆ ਅਤੇ ਇਸ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ
 

ਉਕਤ ਦੋਸ਼ੀਆਂ ਖਿਲਾਫ ਵਿਜੀਲੈਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Barnala food safety officer and driver arrested for bribery