ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਦ ਨੂੰ ਉੱਚ ਅਧਿਕਾਰੀ ਦੱਸ ਕੇ ਬਰਨਾਲਾ ਵਾਸੀਆਂ ਤੋਂ 16 ਲੱਖ ਠੱਗੇ

ਮਨਜੀਤ ਸਿੰਘ ਰੱਤੂ

ਬਰਨਾਲਾ ਪੁਲਿਸ ਨੇ ਜਸਬੀਰ ਸਿੰਘ ਨਾਂਅ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਪੰਜ ਲੱਖ ਰੁਪਏ ‘ਲੁੱਟਣ` ਵਾਲੇ ਮਨਜੀਤ ਸਿੰਘ ਰੱਤੂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੱਤੂ ਖਿ਼ਲਾਫ਼ ਧੋਖਾਧੜੀ ਦੇ ਦੋ ਹੋਰ ਵੀ ਮਾਮਲੇ ਦਰਜ ਹਨ। ਇੱਕ ਮਾਮਲਾ ਤਾਂ ਪਲਾਈ ਦੀ ਦੁਕਾਨ ਦੇ ਮਾਲਕ ਨਾਲ 5 ਲੱਖ ਰੁਪਏ ਅਤੇ ਇੱਕ ਏਅਰ-ਕੰਡੀਸ਼ਨਰ ਸਪਲਾਇਰ ਨਾਲ 3.3 ਲੱਖ ਰੁਪਏ ਦੀ ਠੱਗੀ ਮਾਰਨ ਨਾਲ ਸਬੰਧਤ ਹੈ।


ਅਜਿਹੀਆਂ ਠੱਗੀਆਂ ਮਾਰਨ ਲਈ ਮਨਜੀਤ ਸਿੰਘ ਰੱਤੂ ਖ਼ੁਦ ਨੂੰ ਕਦੇ ਤਾਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਾ ਡਾਇਰੈਕਟਰ ਦੱਸਦਾ ਸੀ ਅਤੇ ਕਦੇ ਉਹ ਖ਼ੁਦ ਨੂੰ ਰਚਨਾ ਪਬਲਿਸ਼ਰਜ਼ ਤੇ ਅਖ਼ਬਾਰ ‘ਮਾਲਵਾ ਗਜ਼ਟ` ਦਾ ਮਾਲਕ ਦੱਸਦਾ ਸੀ।


ਸਥਾਨਕ ਪਲਾਈ ਤੇ ਕੱਚ ਡੀਲਰ ਪਵਨ ਕੁਮਾਰ ਨੇ ਦੱਸਿਆ ਕਿ ਰੱਤੂ ਖ਼ੁਦ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਾ ਡਾਇਰੈਕਟਰ ਦੱਸਦਾ ਸੀ। ਉਸ ਨੇ ਉਨ੍ਹਾਂ ਕੋਲ ਆ ਕੇ ਆਖਿਆ ਸੀ ਕਿ ਹੁਣ ਇਨਫ਼ੋਰਸਮੈਂਟ ਡਾਇਰੈਕਟੋਰੇਟ ਬਰਨਾਲਾ `ਚ ਆਪਣਾ ਦਫ਼ਤਰ ਖੋਲ੍ਹਣ ਜਾ ਰਿਹਾ ਹੈ। ਉਸ ਲਈ ਉਸ ਨੇ ਪਵਨ ਕੁਮਾਰ ਹੁਰਾਂ ਤੋਂ ਸਾਮਾਨ ਖ਼ਰੀਦਿਆ ਸੀ ਤੇ ਉਸ ਦੇ ਅੱਠ ਬਿੱਲ ਬਣੇ ਸਨ। ਜਦੋਂ ਮਨਜੀਤ ਸਿੰਘ ਰੱਤੂ ਤੋਂ ਭੁਗਤਾਨ ਮੰਗਿਆ ਗਿਆ, ਤਾਂ ਉਸ ਨੇ ਇਹ ਆਖ ਕੇ ਦੇਰੀ ਕਰ ਦਿੱਤੀ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋ਼ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ `ਤੇ ਜੀਐੱਸਟੀ ਨਹੀਂ ਲੱਗਦਾ ਤੇ ਇਸ ਲਈ ਉਸ ਨੇ ਇੱਕ ਸਰਟੀਫਿ਼ਕੇਟ ਭੇਜਣ ਦੀ ਗੱਲ ਆਖੀ ਸੀ।


ਫਿਰ ਜਦੋਂ ਪਵਨ ਕੁਮਾਰ ਹੁਰਾਂ ਨੇ ਵਾਰ-ਵਾਰ ਆਪਣਾ ਭੁਗਤਾਨ ਮੰਗਿਆ, ਤਾਂ ਰੱਤੂ ਨੇ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ ਸੀ। ਇੰਝ ਹੀ ਇੱਕ ਏਸੀ ਡੀਲਰ ਲਾਲ ਬਹਾਦਰ ਨੇ ਦੱਸਿਆ ਕਿ ਪਹਿਲਾਂ-ਪਹਿਲ ਮਨਜੀਤ ਸਿੰਘ ਰੱਤੂ ਖ਼ੁਦ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਾ ਇੰਸਪੈਕਟਰ ਦੱਸਦਾ ਸੀ ਤੇ ਬਾਅਦ `ਚ ਉਸ ਨੇ ਬਿੱਲ ਰਚਨਾ ਪਬਲਿਸ਼ਰਜ਼ ਦੇ ਨਾਂਅ `ਤੇ ਕਟਵਾਏ ਸਨ ਪਰ ਅਦਾਇਗੀ ਉਸ ਨੇ ਕਿਸੇ ਵਸਤੂ ਦੀ ਨਹੀਂ ਕੀਤੀ।


ਡੀਐੱਸਪੀ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਮਨਜੀਤ ਸਿੰਘ ਰੱਤੂ ਤੇ ਉਸ ਦੇ ਸਾਥੀ ਭੋਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੱਤੂ ਇਸ ਵੇਲੇ ਪੁਲਿਸ ਰਿਮਾਂਡ `ਚ ਹੈ, ਜਦ ਕਿ ਭੋਲਾ ਨੂੰ ਨਿਆਂਇਕ ਹਿਰਾਸਤ `ਚ ਭੇਜਿਆ ਗਿਆ ਹੈ।


ਇੱਕ ਹੋਟਲ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ,‘ਮਨਜੀਤ ਸਿੰਘ ਸਾਡੇ ਹੋਟਲ `ਚ ਦੋ ਹਫ਼ਤੇ ਰਿਹਾ ਤੇ 68,000 ਰੁਪਏ ਦਾ ਬਿੱਲ ਬਣ ਗਿਆ। ਉਸ ਨੇ ਬਰਨਾਲਾ ਦੇ ਸੈਂਟਰਲ ਬੈਂਕ ਆਫ਼ ਇੰਡੀਆ ਦਾ ਚੈੱਕ ਕੱਟ ਕੇ ਦਿੱਤਾ ਪਰ ਅਸੀਂ ਉਸ ਨੂੰ ਖਾਤੇ `ਚ ਲਾਇਆ ਨਹੀਂ ਕਿਉਂਕਿ ਸਾਨੂੰ ਪਤਾ ਸੀ ਕਿ ਉਹ ਬਾਊਂਸ ਹੋ ਜਾਵੇਗਾ।`


ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ,‘ਮਨਜੀਤ ਸਿੰਘ ਰੱਤੂ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ-ਖੇਤਰ ਦਾ ਪੁਰਾਣਾ ਮੁਜਰਿਮ ਹੈ। ‘ਮਾਲਵਾ ਗਜ਼ਟ` ਨਾਂਅ ਦਾ ਜਿਹੜਾ ਅਖ਼ਬਾਰ ਚਲਾਉਣ ਦਾ ਦਾਅਵਾ ਰੱਤੂ ਕਰਦਾ ਹੈ, ਉਹ ਕਿਤੇ ਰਜਿਸਟਰਡ ਹੀ ਨਹੀਂ ਹੈ।`


ਇਨਫ਼ੋਰਸਮੈਂਟ ਡਾਇਰੈਕਟਰ ਗਿਰੀਸ਼ ਬਾਲੀ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕਈ ਵਾਰ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Barnala residents robbed of 16 lakh rs