ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਜ਼ੇ ਕਾਰਨ ਚਾਰ ਪੀੜ੍ਹੀਆਂ ਦੀ ਖ਼ੁਦਕੁਸ਼ੀ ਦਾ ਦੁੱਖ ਝੱਲ ਰਿਹੈ ਬਰਨਾਲਾ ਦਾ ਕਿਸਾਨ ਪਰਿਵਾਰ

ਕਰਜ਼ੇ ਕਾਰਨ ਚਾਰ ਪੀੜ੍ਹੀਆਂ ਦੀ ਖ਼ੁਦਕੁਸ਼ੀ ਦਾ ਦੁੱਖ ਝੱਲ ਰਿਹੈ ਬਰਨਾਲਾ ਦਾ ਕਿਸਾਨ ਪਰਿਵਾਰ

ਕਰਜ਼ੇ ਕਾਰਨ ਇੱਕ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਆਖ਼ਰੀ ਪੁੱਤਰ ਨੇ ਵੀ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਮਾਂ, ਭੈਣ ਤੇ ਦਾਦੀ ਛੱਡ ਗਿਆ ਹੈ। ਪਰਿਵਾਰ ਦੇ 22 ਸਾਲਾ ਲਵਪ੍ਰੀਤ ਸਿੰਘ ਨੇ ਕਰਜ਼ੇ ਕਾਰਨ ਸੋਮਵਾਰ ਦੀ ਰਾਤ ਨੂੰ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਜਾਨ ਦੇ ਦਿੱਤੀ। ਕੱਲ੍ਹ ਬੁੱਧਵਾਰ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ।

 

 

ਇਸ ਘਟਨਾ ਤੋਂ ਬਾਅਦ ਇਕੱਲੇ ਇਸ ਪਿੰਡ ਵਿੱਚ ਨਹੀਂ, ਸਗੋਂ ਸਮੁੱਚੇ ਇਲਾਕੇ ਵਿੱਚ ਹੀ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਆਪਣੇ ਪਰਿਵਾਰ ਉੱਤੇ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ।

 

 

ਕਰਜ਼ਾ ਪਹਿਲਾਂ ਇਸ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਮੈਂਬਰਾਂ ਨੂੰ ਪਹਿਲਾਂ ਹੀ ਨਿਗਲ ਚੁੱਕਾ ਸੀ ਤੇ ਹੁਣ ਪਰਿਵਾਰ ਵਿੱਚ ਕੋਈ ਲੜਕਾ ਨਹੀਂ ਬਚਿਆ।

 

 

ਲਵਪ੍ਰੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਪਰ ਪਰਿਵਾਰ ਉੱਤੇ ਚੜ੍ਹੇ 12 ਲੱਖ ਦੇ ਕਰਜ਼ੇ ਕਾਰਨ ਪਰਿਵਾਰ ਵਿੱਚ ਹੋਈਆਂ ਮੌਤਾਂ ਕਰਕੇ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦਾ ਸੀ।

 

 

ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ, ਤਾਇਆ ਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਲਵਪ੍ਰੀਤ ਸਿੰਘ ਦੇ ਪੜਦਾਦਾ ਜੋਗਿੰਦਰ ਸਿੰਘ ਕੋਲ 13 ਏਕੜ ਜ਼ਮੀਨ ਸੀ; ਉਨ੍ਹਾਂ ਨੇ ਕਰਜ਼ੇ ਕਾਰਨ ਹੀ ਖ਼ੁਦਕੁਸ਼ੀ ਕੀਤੀ ਸੀ। ਫਿਰ ਲਵਪ੍ਰੀਤ ਸਿੰਘ ਦੇ ਦਾਦਾ ਭਗਵਾਨ ਸਿੰਘ ਨੇ ਵੀ ਆਤਮਹੱਤਿਆ ਕੀਤੀ ਸੀ।

 

 

ਫਿਰ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸ੍ਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਉੱਤੇ ਆਣ ਪਈ ਸੀ; ਜਿਨ੍ਹਾਂ ਆਪਣੇ ਪਰਿਵਾਰ ਦੇ ਨਾਲ–ਨਾਲ ਆਪਣੀਆਂ ਭਤੀਜੀਆਂ ਦੇ ਵਿਆਹ ਵੀ ਕੀਤੇ ਸਨ।

 

 

ਕਰਜ਼ੇ ਕਾਰਨ ਹੀ ਲਗਪ੍ਰੀਤ ਸਿੰਘ ਦੇ ਪਿਤਾ ਨਾਹਰ ਸਿੰਘ ਨੇ ਵੀ ਖ਼ੁਦਕੁਸ਼ੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Barnala s Farmer family is suffering grief of four generations suicidesdue to debt