ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਬਟਾਲਾ ਦਾ ASI ਬਰਤਰਫ਼

ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਬਟਾਲਾ ਦਾ ASI ਬਰਤਰਫ਼

ਪੰਜਾਬ ਪੁਲਿਸ ਦੇ ਉਸ ਏਐੱਸਆਈ ਸੁਰਿੰਦਰ ਕੁਮਾਰ ਨੂੰ ਨੌਕਰੀ ਤੋਂ ਬਰਤਰਫ਼ (ਬਰਖ਼ਾਸਤ) ਕਰ ਦਿੱਤਾ ਗਿਆ ਹੈ, ਜਿਸ ਨੇ ਬੀਤੇ ਦਿਨੀਂ 10 ਸਾਲਾਂ ਦੀ ਨਾਬਾਲਗ਼ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦਿੱਤੀ।

 

 

ਇਸ ਮਾਮਲੇ ਦੀ ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਇਸ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਡੀਜੀਪੀ ਦਿਨਕਰ ਗੁਪਤਾ ਨੇ ਉਸ ਦੀ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਛੇਤੀ ਕਰਨ ਤੇ ਦੋਸ਼–ਪੱਤਰ ਆਇਦ ਕਰਨ ਲਈ ਵੀ ਬਟਾਲਾ ਪੁਲਿਸ ਨੂੰ ਆਖਿਆ ਗਿਆ ਹੈ।

 

 

ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਨਿੱਚਰਵਾਰ ਦੁਪਹਿਰ 1:00 ਵਜੇ ਕੁੜੀ ਕੁਝ ਘਰੇਲੂ ਸਾਮਾਨ ਖ਼ਰੀਦਣ ਲਈ ਬਟਾਲਾ ਦੇ ਮਹਾਵੀਰ ਨਗਰ ਸਥਿਤ ਆਪਣੇ ਘਰੋਂ ਬਾਹਰ ਗਈ ਸੀ। ਮੁਲਜ਼ਮ ਏਐੱਸਆਈ ਪੀੜਤ ਬੱਚੀ ਦੇ ਗੁਆਂਢ ’ਚ ਰਹਿੰਦਾ ਰਿਹਾ ਹੈ।

 

 

ਏਐੱਸਆਈ (ਹੁਣ ਬਰਤਰਫ਼) ਉਸ ਵੇਲੇ ਨਸ਼ੇ ਦੀ ਹਾਲਤ ’ਚ ਸੀ। ਉਹ ਕੁੜੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਤੇ ਉਸ ਨਾਲ ਮੂੰਹ ਕਾਲ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਸ਼ਿਕਾਇਤ ਕੁੜੀ ਦੀ ਦਾਦੀ ਨੇ ਕੀਤੀ ਹੈ।

 

 

ਦਾਦੀ ਨੇ ਦੱਸਿਆ ਕਿ ਨਿੱਕੀ ਬੱਚੀ ਦੇ ਘਰੋਂ ਚਲੇ ਜਾਣ ਦੇ ਸਿਰਫ਼ 5 ਕੁ ਮਿੰਟਾਂ ਅੰਦਰ ਹੀ ਕੁੜੀ ਦੇ ਰੋਣ ਦੀ ਆਵਾਜ਼ ਆਈ। ਉਹ ਘਰੋਂ ਬਾਹਰ ਨਿੱਕਲੇ ਤੇ ਆਪਣੀ ਪੋਤਰੀ ਦੀ ਆਵਾਜ਼ ਮੁਲਜ਼ਮ ਸੁਰਿੰਦਰ ਕੁਮਾਰ ਦੇ ਘਰੋਂ ਆਉਂਦੀ ਸੁਣੀ।

 

 

ਦਾਦੀ ਦਾ ਦੋਸ਼ ਹੈ ਕਿ ਉਹ ਜਦੋਂ ਸੁਰਿੰਦਰ ਕੁਮਾਰ ਦੇ ਘਰ ਪੁੱਜੇ, ਤਾਂ ਉਸ ਨੇ ਉਨ੍ਹਾਂ ਦੀ ਪੋਤਰੀ ਨੂੰ ਫੜਿਆ ਹੋਇਆ ਸੀ। ਦਾਦੀ ਨੂੰ ਵੇਖਣ ਤੋਂ ਬਾਅਦ ਉਸ ਨੇ ਕੁੜੀ ਨੂੰ ਜਾਣ ਦਿੱਤਾ।

 

 

ਦਾਦੀ ਨੇ ਦੱਸਿਆ ਕਿ ਇਹ ਮੁਲਜ਼ਮ ਉਨ੍ਹਾਂ ਦੀ ਪੋਤਰੀ ਨੂੰ ਇਹ ਆਖ ਕੇ ਆਪਣੇ ਘਰ ਅੰਦਰ ਲੈ ਕੇ ਗਿਆ ਸੀ ਕਿ ਉਸ ਦੀ ਧੀ ਉਸ ਨੂੰ ਸੱਦ ਰਹੀ ਹੈ। ਉਸ ਵੇਲੇ ਉਹ ਘਰ ’ਚ ਇਕੱਲਾ ਹੀ ਸੀ ਤੇ ਨਸ਼ੇ ਦੀ ਹਾਲਤ ਵਿੱਚ ਸੀ।

 

 

ਸ਼ਿਕਾਇਤ ਮਿਲਣ ਤੋਂ ਬਾਅਦ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਟੀਮ ਤੁਰੰਤ ਮੌਕੇ ਉੱਤੇ ਪੁੱਜੀ ਤੇ ਸ਼ੱਕੀ ਮੁਲਜ਼ਮ ਲੂੰ ਗ੍ਰਿਫ਼ਤਾਰ ਕਰ ਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala ASI Dismissed who bids rape to a minor girl