ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਨਾਲ ਵਿਆਹ ਤੋਂ ਨਾਂਹ ਕਰਨ `ਤੇ ਬਟਾਲਾ ਦੇ ਪੁਲਸੀਏ ਨੇ ਚਲਾ ਦਿੱਤੀ ਗੋਲੀ

ਧੀ ਨਾਲ ਵਿਆਹ ਤੋਂ ਨਾਂਹ ਕਰਨ `ਤੇ ਬਟਾਲਾ ਦੇ ਪੁਲਸੀਏ ਨੇ ਚਲਾ ਦਿੱਤੀ ਗੋਲੀ

ਲਾਗਲੇ ਪਿੰਡ ਘਣੀਏ ਕੇ ਬਾਂਗਰ ਵਿਖੇ ਇੰਟੈਲੀਜੈਂਸ ਵਿੰਗ ਦੇ ਇੱਕ ਕਾਂਸਟੇਬਲ ਨੇ ਉਸ ਵਿਅਕਤੀ `ਤੇ ਗੋਲ਼ੀ ਚਲਾ ਦਿੱਤੀ, ਜਿਸ ਨੇ ਆਪਣੀ ਧੀ ਨਾਲ ਉਸ ਦਾ ਵਿਆਹ ਕਰਵਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਕਾਂਸਟੇਬਲ ਖਿ਼ਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


ਗੁਰਜਿੰਦਰ ਸਿੰਘ ਨੇ ਆਪਣੀ ਸਿ਼ਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਧੀ ਇੱਕ ਪ੍ਰਾਈਵੇਟ ਸਕੂਲ `ਚ ਪੜ੍ਹਾਉਂਦੀ ਹੈ। ਪਿਛਲੇ ਕੁਝ ਦਿਨਾਂ ਤੋ ਬਟਾਲਾ ਵਿਖੇ ਤਾਇਨਾਤਂ ਕਾਂਸਟੇਬਲ ਗੁਰਜੰਟ ਸਿੰਘ ਉਸ ਦਾ ਪਿੱਛਾ ਕਰ ਰਿਹਾ ਸੀ ਤੇ ਉਦੋਂ ਉਸ ਨੂੰ ਰੋਕਣ ਦਾ ਜਤਨ ਵੀ ਕੀਤਾ ਸੀ, ਜਦੋਂ ਉਹ ਸਕੂਲੋਂ ਘਰ ਪਰਤ ਰਹੀ ਸੀ।


ਪੀੜਤ ਨੇ ਕਿਹਾ,‘‘ਸ਼ੁੱਕਰਵਾਰ ਦੀ ਸਵੇਰ ਨੂੰ ਗੁਰਜੰਟ ਜ਼ਬਰਦਸਤੀ ਉਨ੍ਹਾਂ ਦੇ ਘਰ ਮਿਠਾਈਆਂ ਦਾ ਪੈਕੇਟ ਲੈ ਕੇ ਆ ਗਿਆ ਤੇ ਆਖਿਆ ਕਿ ਉਹ ਮੇਰੀ ਧੀ ਨਾਲ ਵਿਆਹ ਰਚਾਉਣਾ ਚਾਹੁੰਦਾ ਹੈ। ਮੈਂ ਜਦੋਂ ਉਸ ਦੀ ਤਜਵੀਜ਼ ਠੁਕਰਾ ਦਿੱਤੀ, ਤਾਂ ਉਹ ਗੁੱਸੇ ਹੋ ਗਿਆ ਤੇ ਘਰ ਦੇ ਬਾਹਰ ਖੜ੍ਹੀ ਆਪਣੀ ਕਾਰ `ਚੋਂ ਰਾਈਫ਼ਲ ਕੱਢ ਲਿਆ ਤੇ ਮੈਨੂੰ ਆਪਣੀ ਧੀ ਨੂੰ ਬਾਹਰ ਸੱਦਣ ਲਈ ਕਿਹਾ।``


ਗੁਰਜਿੰਦਰ ਸਿੰਘ ਨੇ ਦੱਸਿਆ,‘‘ਮੈਂ ਜਦੋਂ ਇਨਕਾਰ ਕਰ ਦਿੱਤਾ, ਤਾਂ ਉਸ ਨੇ ਮੇਰੇ `ਤੇ ਗੋਲੀ ਚਲਾ ਦਿੱਤੀ ਪਰ ਮੈਨੂੰ ਮੇਰੇ ਪਰਿਵਾਰਕ ਮੈਂਬਰਾਂ ਨੇ ਬਚਾ ਲਿਆ, ਜਿਨ੍ਹਾਂ ਮੈਨੂੰ ਧੱਕਾ ਦੇ ਕੇ ਇੱਕ ਪਾਸੇ ਸੁੱਟ ਦਿੱਤਾ ਸੀ।`` ਗੋਲੀ ਦੀ ਆਵਾਜ਼ ਸੁਣ ਕੇ ਗੁਆਂਢੀ ਵੀ ਇਕੱਠੇ ਹੋ ਗਏ ਤੇ ਭੱਜਣ ਦੀ ਕੋਸਿ਼ਸ਼ ਕਰ ਰਹੇ ਕਾਂਸਟੇਬਲ ਨੂੰ ਫੜ ਲਿਆ। ਮੁਲਜ਼ਮ ਕਾਂਸਟੇਬਲ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤੇ ਉਸ ਦਾ ਆਪਣੀ ਪਤਨੀ ਨਾਲ ਕੁਝ ਝਗੜਾ ਵੀ ਚੱਲ ਰਿਹਾ ਦੱਸਿਆ ਜਾਂਦਾ ਹੈ।


ਪੁਲਿਸ ਨੇ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala constable fires after marriage offer was rejected