ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਜ਼ੇ ਤੋਂ ਦੁਖੀ ਬਟਾਲਾ ਦੇ ਕਿਸਾਨ ਵੱਲੋਂ ਖ਼ੁਦਕੁਸ਼ੀ

ਕਰਜ਼ੇ ਤੋਂ ਦੁਖੀ ਬਟਾਲੇ ਦੇ ਕਿਸਾਨ ਵੱਲੋਂ ਖ਼ੁਦਕੁਸ਼ੀ

ਡੇਰਾ ਬਾਬਾ ਨਾਨਕ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਜੋੜੀਆਂ ਕਲਾਂ ਦੇ 40 ਸਾਲਾ ਕਿਸਾਨ ਸੁਖਵਿੰਦਰ ਸਿੰਘ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਤੋਂ ਬੈਂਕ ਦਾ ਕਰਜ਼ਾ ਵਾਪਸ ਨਹੀ਼ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ `ਤੇ ਬਹੁਤ ਪਰੇਸ਼ਾਨ ਚੱਲ ਰਿਹਾ ਸੀ। ਦੁਖਦਾਈ ਖ਼ੁਦਕੁਸ਼ੀ ਦੀ ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ।


ਸੁਖਵਿੰਦਰ ਸਿੰਘ ਨੂੰ ਵਾਰ-ਵਾਰ ਫ਼ਸਲ ਖ਼ਰਾਬ ਹੋਣ ਕਾਰਨ 2 ਲੱਖ ਰੁਪਏ ਦਾ ਕਰਜ਼ਾ ਲੈਣਾ ਪਿਆ ਸੀ। ਉਸ ਤੋਂ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਕਰਜ਼ਾ ਵਾਪਸ ਨਹੀਂ ਕਰ ਹੋ ਰਿਹਾ ਸੀ। ਕਰਜ਼ਾ ਵਧਣ ਕਾਰਨ ਬੈਂਕ ਅਧਿਕਾਰੀਆਂ ਵੱਲੋਂ ਉਸ ਨੁੰ ਵਾਰ-ਵਾਰ ਰਕਮ ਵਾਪਸ ਕਰਨ ਲਈ ਆਖਿਆ ਜਾ ਰਿਹਾ ਸੀ। ਵਾਰ-ਵਾਰ ਦੇ ਇਸੇ ਦਬਾਅ ਕਾਰਨ ਉਹ ਤਣਾਅ `ਚ ਆ ਗਿਆ ਸੀ।


ਮ੍ਰਿਤਕ ਸੁਖਵਿੰਦਰ ਸਿੰਘ ਦੀ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾ ਸੂਬਾ ਸਰਕਾਰ ਨੇ ਡੇਰਾ ਬਾਬਾਨਾਕ ਵਿਖੇ ਕਰਜ਼ਾ ਮਾਫ਼ੀ ਦਾ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਉਸ ਦੇ ਭਰਾ ਨੂੰ ਵੀ ਕਰਜ਼ਾ ਮਾਫ਼ ਹੋਣ ਦੀ ਆਸ ਬੱਝ ਗਈ ਸੀ। ਪਰ ਜਦੋਂ ਉਸ ਨੇ ਵੇਖਿਆ ਕਿ ਕਰਜ਼ਾ ਮਾਫ਼ੀ ਵਾਲੇ ਕਿਸਾਨਾਂ ਦੀ ਸੂਚੀ ਵਿੱਚ ਉਸ ਦਾ ਨਾਂਅ ਨਹੀਂ ਹੈ, ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਸੀ।


ਮੰਗਲਵਾਰ ਦੀ ਰਾਤ ਨੂੰ ਖੇਤਾਂ ਤੋਂ ਪਰਤਣ ਪਿੱਛੋਂ ਉਸ ਨੇ ਕਮਰਾ ਅੰਦਰੋਂ ਬੰਦ ਕਰ ਲਿਆ ਤੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਸ ਨੂੰ ਜਦੋਂ ਉਲਟੀਆਂ ਲੱਗ ਗਈਆਂ, ਤਾਂ ਉਸ ਨੁੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਜਾਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੁੰ ਅੰਮ੍ਰਿਤਸਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਪਰ ਉਹ ਰਾਹ ਵਿੱਚ ਹੀ ਦਮ ਤੋੜ ਗਿਆ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala debt ridden farmer commits suicide