ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਲ਼ ਸਕਦਾ ਸੀ ਬਟਾਲਾ ਫ਼ੈਕਟਰੀ ਹਾਦਸਾ, ਜੇ…

​​​​​​​ਟਲ਼ ਸਕਦਾ ਸੀ ਬਟਾਲਾ ਫ਼ੈਕਟਰੀ ਹਾਦਸਾ, ਜੇ…

ਤਸਵੀਰ: ਸਮੀਰ ਸਹਿਗਲ, ਅੰਮ੍ਰਿਤਸਰ – ਹਿੰਦੁਸਤਾਨ ਟਾਈਮਜ਼

 

ਗੁਰੂ ਰਾਮਦਾਸ ਕਾਲੋਨੀ ਸਥਿਤ ਪਟਾਕਾ ਫ਼ੈਕਟਰੀ ’ਚ ਹੋਏ ਧਮਾਕੇ ਦੌਰਾਨ ਹੋਈਆਂ 24 ਮੌਤਾਂ ਨਾਲ ਸਮੁੱਚੇ ਬਟਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਧਮਾਕੇ ਸੁਣ ਕੇ ਸਮੁੱਚਾ ਸ਼ਹਿਰ ਇਸ ਕਾਲੋਨੀ ਵਿੱਚ ਆ ਗਿਆ। ਹਰੇਕ ਵਿਅਕਤੀ ਨੇ ਰਾਹਤ ਕਾਰਜਾਂ ਵਿੱਚ ਸਹਿਯੋਗ ਦਿੱਤਾ।

 

 

ਇਹ ਪਹਿਲਾ ਮੌਕਾ ਨਹੀਂ, ਜਦੋਂ ਇਸ ਫ਼ੈਕਟਰੀ ’ਚ ਧਮਾਕਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸੇ ਫ਼ੈਕਟਰੀ ਵਿੱਚ ਜਨਵਰੀ 2017 ਦੌਰਾਨ ਧਮਾਕਾ ਹੋਇਆ ਸੀ। ਉਸ ਧਮਾਕੇ ਵਿੱਚ ਇੱਕ ਬਿਹਾਰੀ ਮਜ਼ਦੂਰ ਅਭਿਸ਼ੇਕ ਪੁੱਤਰ ਮੁੰਨਾ 90 ਫ਼ੀ ਸਦੀ ਝੁਲਸ ਗਿਆ ਸੀ।

 

 

ਇਹ ਪਟਾਕਾ ਫ਼ੈਕਟਰੀ ਕਈ ਸਾਲਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਚੱਲਦੀ ਰਹੀ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਫ਼ੈਕਟਰੀ ਨੂੰ ਇੱਥੋਂ ਕਿਤੇ ਹੋਰ ਮੁੜ–ਵਸਾਉਣ ਲਈ ਕੁਝ ਨਹੀਂ ਕੀਤਾ ਗਿਆ। ਜੇ ਕਿਤੇ ਪ੍ਰਸ਼ਾਸਨ ਵੇਲੇ ਸਿਰ ਕਾਰਵਾਈ ਕਰ ਕੇ ਇਸ ਫ਼ੈਕਟਰੀ ਨੂੰ ਰਿਹਾਇਸ਼ੀ ਇਲਾਕੇ ਵਿੱਚੋਂ ਹਟਵਾ ਕੇ ਕਿਤੇ ਹੋਰ ਮੁੜ–ਵਸਾ ਦਿੰਦਾ, ਤਾਂ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ।

 

 

ਜਿਸ ਰਿਹਾਇਸ਼ੀ ਇਲਾਕੇ ਵਿੱਚ ਇਹ ਫ਼ੈਕਟਰੀ ਸੀ, ਉਸੇ ਸੜਕ ਉੱਤੇ ਲਾਗੇ ਹੀ ਸੇਂਟ ਫ਼ਰਾਂਸਿਸ ਕਾਨਵੈਂਟ ਸਕੂਲ ਹੈ। ਛੁੱਟੀ ਤੋਂ ਬਾਅਦ ਇਹ ਸੜਕ ਬੱਚਿਆਂ ਨਾਲ ਭਰੀ ਰਹਿੰਦੀ ਹੈ। ਬੱਚਿਆਂ ਦੀ ਛੁੱਟੀ ਲਗਭਗ 2 ਕੁ ਵਜੇ ਹੋ ਜਾਂਦੀ ਹੈ। ਧਮਾਕਾ ਸ਼ਾਮੀਂ ਚਾਰ ਕੁ ਵਜੇ ਹੋਇਆ ਤੇ ਜੇ ਕਿਤੇ ਇਹ ਧਮਾਕਾ ਦੁਪਹਿਰੇ ਹੁੰਦਾ, ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ।

 

 

ਇਸ ਹਾਦਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਜਸ਼ਨਾਂ ਦੀ ਵਰ੍ਹੇਗੰਢ ਦੀਆਂ ਖ਼ੁਸ਼ੀਆਂ ਉੱਤੇ ਵੀ ਅਸਰ ਪਿਆ ਹੈ। ਪਿਛਲੇ ਕਈ ਦਿਨਾਂ ਤੋਂ ‘ਬਾਬੇ ਦਾ ਵਿਆਹ’ ਲਈ ਪੂਰੇ ਜ਼ੋਰ–ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਫ਼ੈਕਟਰੀ ਵਿੱਚ ਧਮਾਕਿਆਂ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala Factory Blasts might be averted if