ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਟਾਲਾ ਪੁਲਿਸ ਨੇ 5 ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ਬਟਾਲਾ ਪੁਲਿਸ ਨੇ ਸ਼ਿਵ ਸੈਨਾ ਦੇ ਇੱਕ ਨੇਤਾ ਅਤੇ ਇੱਕ ਨਿਹੰਗ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ 5 ਗੈਂਗਸਟਰਾਂ ਨੂੰ 8 ਪਿਸਤੌਲਾਂ ਅਤੇ 185 ਜਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਹੋਈ ਹੈ। 

 

ਇਹ ਪਤਾ ਲੱਗਿਆ ਹੈ ਕਿ ਉਕਤ ਗੈਂਗਸਟਰ ਬਟਾਲਾ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਬਟਾਲਾ ਪਹੁੰਚੇ ਸਨ, ਪਰ ਬਟਾਲਾ ਪੁਲਿਸ ਨੇ ਐਨ ਮੌਕੇ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

 

ਬਟਾਲਾ ਪੁਲਿਸ ਲਾਈਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਜੀ ਐਸਪੀਐਸ ਪਰਮਾਰ ਨੇ ਕਿਹਾ ਕਿ ਫੜੇ ਗਏ ਗੈਂਗਸਟਰਾਂ ਕੋਲੋਂ 260 ਗ੍ਰਾਮ ਹੈਰੋਇਨ ਅਤੇ ਉਨ੍ਹਾਂ ਤੋਂ ਖੋਹੀਆਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ। ਇਹ ਸਾਰੇ ਚਿੱਟਾ ਦੇ ਨਸ਼ੇੜੀ ਹਨ। ਮੁਢਲੀ ਜਾਂਚ ਵਿੱਚ ਗੈਂਗਸਟਰਾਂ ਦਾ ਹੁਣ ਤੱਕ ਕੋਈ ਖਾਲਿਸਤਾਨੀ ਸੰਪਰਕ ਨਹੀਂ ਹੋਇਆ ਪਰ ਸਾਰਿਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਆਈਜੀ ਪਰਮਾਰ ਨੇ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੋਹ ਤੋਂ ਫੜਿਆ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਅਜ਼ੂਸ ਮਸੀਹ ਨਿਵਾਸੀ ਡੁਬਗੜ੍ਹ ਥਾਣਾ ਬਿਆਸ, ਨਵਜੋਤ ਸਿੰਘ ਨਿਵਾਸੀ ਬੁੱਟਰ ਸਿਵੀਆ, ਗੁਰਵਿੰਦਰ ਨਿਵਾਸੀ ਥਾਣਾ ਮੇਹਤਾ, ਜੁਗਰਾਜ ਸਿੰਘ ਨਿਵਾਸੀ ਚੰਨਕੇ ਮੇਹਤਾ, ਪ੍ਰਭਜੋਤ ਸਿੰਘ ਉਰਫ਼ ਲਵਨੀ ਨਿਵਾਸੀ ਅਲੀਵਾਲ ਰੋਡ ਬਟਾਲਾ ਵਜੋਂ ਹੋਈ ਹੈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala Police arrested 5 gangsters