ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਮਗਰੋਂ ਪਹਿਲੀ ਵਾਰ 800 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਸ਼ੁੱਕਰਵਾਰ ਨੂੰ ਪਾਕਿਸਤਾਨ ਰਵਾਨਾ ਹੋ ਗਿਆ। ਵਿਸਾਖੀ ਮੌਕੇ ਪਾਕਿ ਨੇ ਇਹ ਵੀਜ਼ਾ ਜਾਰੀ ਕੀਤੇ ਹਨ। ਅਟਾਰੀ ਤੋਂ ਤਿੰਨ ਵਿਸ਼ੇਸ਼ ਰੇਲਾਂ ਦੁਆਰਾ ਸ਼ਰਧਾਲੂ ਪਾਕਿਸਤਾਨ ਰਵਾਨਾ ਹੋਏ।

 

ਐਸਜੀਪੀਸੀ ਚੇ ਚੀਫ਼ ਸੈਕਟਰੀ ਡਾ. ਰੂਪ ਸਿੰਘ ਨੇ ਦਸਿਆ ਕਿ ਕਮੇਟੀ ਵਲੋਂ 839 ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਣਗੇ। ਜੱਥੇ ਚ ਸ਼ਾਮਲ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਲ–ਨਾਲ ਬਾਕੀ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ।

 

ਐਸਜੀਪੀਸੀ ਦੇ ਜੱਥੇ ਦੀ ਅਗਵਾਈ ਰਵਿੰਦਰ ਸਿੰਘ ਖਾਲਸਾ ਨੇ ਕੀਤੀ। ਜੱਥਾ 12 ਅਪ੍ਰੈਲ ਨੂੰ ਗੁਰੁਦੁਆਰਾ ਪੰਜਾ ਸਾਹਿਬ ਪੁੱਜੇਗਾ ਤੇ ਸ਼ਰਧਾਲੂ ਵਿਸਾਖੀ ਦੇ ਸ਼ੁੱਭ ਮੌਕੇ ਤੇ ਸਜਣ ਵਾਲੇ ਧਾਰਮਿਕ ਦੀਵਾਨ ਚ 14 ਅਪ੍ਰੈਲ ਨੂੰ ਹਿੱਸਾ ਲੈਣਗੇ।

 

15 ਅਪ੍ਰੈਲ ਨੂੰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜਣਗੇ। ਦੋ ਦਿਨ ਇੱਥੇ ਰੁਕਣ ਮਗਰੋਂ ਸ਼ਰਧਾਲੂ ਡੇਰਾ ਸੱਚਾ ਸੌਦਾ (ਸ਼ੇਖਪੁਰਾ) ਦੇ ਦਰਸ਼ਨ ਕਰਨ ਮਗਰੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਰਤਣਗੇ। ਜੱਥਾ 18 ਅਪ੍ਰੈਲ ਨੂੰ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਅਤੇ 19 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ ਅਤੇ 21 ਅਪ੍ਰੈਲ ਨੂੰ ਵਤਨ ਪਰਤੇਗਾ।

 

ਭਾਈ ਮਰਦਾਨਾ ਯਾਦਗਾਰੀ ਕਮੇਟੀ ਦੇ ਪ੍ਰਧਾਨ ਐਚਐਸ ਭੁੱਲਰ ਨੇ ਦਸਿਆ ਕਿ ਉਨ੍ਹਾਂ ਦੀ ਕਮੇਟੀ 240 ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜ ਰਹੀ ਹੈ। ਜੱਥੇ ਦੀ ਅਗਵਾਈ ਸੰਤਾ ਸਿੰਘ ਕਰਨਗੇ। ਬਾਕੀ ਸ਼ਰਧਾਲੂਆਂ ਨੂੰ ਵੱਖ–ਵੱਖ ਕਮੇਟੀਆਂ ਭੇਜ ਰਹੀਆਂ ਹਨ।


ਪਾਕਿਸਤਾਨ ਪੰਜਾਬ ਦੇ ਗਵਰਨਰ ਵੀ ਗੁਰਦੁਆਰਾ ਪੰਜਾ ਸਾਹਿਬ ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਚ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਤ ਚ ਹਿੱਸਾ ਲੈਣਗੇ। ਇਸ ਮੌਕੇ ਪਾਕਿਸਤਾਨ ਵਲੋਂ ਕਈ ਐਲਾਨ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batch of Sikh devotees will leave for Pakistan