ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਏਮਸ ਦੇ ਮੁੱਦੇ `ਤੇ ਹਰਸਿਮਰਤ ਕੌਰ ਬਾਦਲ ‘ਗ਼ਲਤ` ਸਿੱਧ ਹੋਏ, ਜਾਣੋ ਕਿਵੇਂ...

ਬਠਿੰਡਾ ਏਮਸ ਦੇ ਮੁੱਦੇ `ਤੇ ਹਰਸਿਮਰਤ ਕੌਰ ਬਾਦਲ ‘ਗ਼ਲਤ` ਸਿੱਧ ਹੋਏ, ਜਾਣੋ ਕਿਵੇਂ...

ਬੀਤੇ ਦਿਨੀਂ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ-ਡਬਵਾਲੀ ਸੜਕ `ਤੇ ਪ੍ਰਸਤਾਵਿਤ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼` (ਏਮਸ) ਦੀ ਉਸਾਰੀ ਦਾ ਟੱਕ ਲਾ ਕੇ ਉਦਘਾਟਨ ਕਰਦੇ ਸਮੇਂ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਵਾਤਾਵਰਣਕ ਪ੍ਰਵਾਨਗੀ ਨਹੀਂ ਦਿੱਤੀ - ਪਰ ਹਕੀਕਤ ਇਹ ਹੈ ਕਿ ਪੰਜਾਬ ਸਰਕਾਰ ਨੇ ਉਸ ਤੋਂ ਇੱਕ ਦਿਨ ਪਹਿਲਾਂ ਭਾਵ 23 ਅਗਸਤ ਨੂੰ ਹੀ ਇਹ ਮਨਜ਼ੂਰੀ ਦੇ ਦਿੱਤੀ ਸੀ।


ਬਠਿੰਡਾ ਤੋਂ ਐੱਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ‘ਗ੍ਰਾਊਂਡ-ਬ੍ਰੇਕਿੰਗ` ਰਸਮ ਕਰਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ `ਤੇ ਦੋਸ਼ ਲਾਇਆ ਸੀ ਕਿ ਉਸ ਨੇ ਵਾਤਾਵਰਣਕ ਪ੍ਰਵਾਨਗੀ ਦੇਣ ਵਿੱਚ ਦੇਰੀ ਕਰ ਦਿੱਤੀ ਹੈ ਤੇ ਉਹ ਉਸ ਮਨਜ਼ੂਰੀ ਤੋਂ ਬਗ਼ੈਰ ਹੀ ਉਦਘਾਟਨ ਕਰ ਰਹੇ ਹਨ। ਪਰ ਅਸਲ `ਚ ਰਾਜ ਵਾਤਾਵਰਣਕ ਪ੍ਰਭਾਵ ਮੁਲਾਂਕਣ ਅਥਾਰਟੀ (ਐੱਸਈਆਈਏਏ - ਸਟੇਟ ਇਨਵਾਇਰਨਮੈਂਟਲ ਇੰਪੈਕਟ ਅਸੈੱਸਮੈਂਟ ਅਥਾਰਟੀ) ਨੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਅਥਾਰਟੀ ਨੇ ਐੱਚਐੱਲਐੱਲ ਇਨਫ਼ਾਟੈੱਕ ਸਰਵਿਸੇਜ਼ ਲਿਮਿਟੇਡ (ਹਾਇਟਸ) ਦੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਯੋਗੇਸ਼ ਕੁਮਾਰ ਸ਼ਰਮਾ ਨੂੰ ਇੱਕ ਚਿੱਠੀ ਲਿਖ ਕੇ ਇਸ ਮਨਜ਼ੂਰੀ ਬਾਰੇ ਜਾਣਕਾਰੀ ਵੀ ਦਿੱਤੀ ਸੀ। ਹੁਣ ਬਠਿੰਡਾ ਏਮਸ ਲਈ ‘ਹਾਇਟਸ` ਦੇ ਅਸਿਸਟੈਂਟ ਪ੍ਰੋਜੈਕਟ ਇੰਜੀਨੀਅਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਗ੍ਰਾਊਂਡ-ਬ੍ਰੇਕਿੰਗ ਰਸਮ ਰੱਖੀ ਹੀ ਵਾਤਾਵਰਣਕ ਮਨਜ਼ੂਰੀ ਮਿਲਣ ਤੋਂ ਬਾਅਦ ਸੀ ਤੇ ੇਉਹ ਪ੍ਰਵਾਲਗੀ ਬੀਤੀ 23 ਅਗਸਤ ਨੂੰ ਮਿਲਣ ਬਾਰੇ ਜਾਣਕਾਰੀ ਮਿਲ ਗਈ ਸੀ ਤੇ ਸਬੰਧਤ ਚਿੱਠੀ ਵੀ ਉਸੇ ਦਿਨ ਮਿਲ ਗਈ ਸੀ।


ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਜਨਤਕ ਖੇਤਰ ਦੇ ਮਿੰਨੀ-ਰਤਨ ਉੱਦਮ ‘ਐੱਚਐੱਲਐੱਲ ਲਾਈਫ਼ਕੇਅਰ ਲਿਮਿਟੇਡ` ਦੀ 100% ਸਹਾਇਕ ਇਕਾਈ ‘ਹਾਇਟਸ` ਹੀ ਇਸ ਪ੍ਰੋਜੈਕਟ ਦੀ ਉਸਾਰੀ ਨੂੰ ਅਮਲੀ ਰੂਪ ਦੇਣ ਜਾ ਰਹੀ ਹੈ। ‘ਹਾਇਟਸ` ਦੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਯੋਗੇਸ਼ ਕੁਮਾਰ ਸ਼ਰਮਾ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ,‘ਸਟੇਟ ਇਨਵਾਇਰਨਮੈਂਟ ਅਸੈੱਸਮੈਂਟ ਕਮੇਟੀ ਨੇ 20 ਅਗਸਤ ਨੂੰ ਕੀਤੀ ਮੀਟਿੰਗ ਵਿੱਚ ਇਹ ਪਾਇਆ ਕਿ ਇਸ ਪ੍ਰੋਜੈਕਟ ਲਈ ਬਹੁਤ ਹੀ ਉਚਿਤ ਤੇ ਤਸੱਲੀਬਖ਼ਸ਼ ਢੰਗ ਨਾਲ ਸਾਰੇ ਸਪੱਸ਼ਟੀਕਰਨ ਦਿੱਤੇ ਹਨ। ਇਸ ਲਈ ਕਮੇਟੀ ਇਸ ਪ੍ਰੋਜੈਕਟ ਦੀ ਤਜਵੀਜ਼ ਨੂੰ ‘ਸਿਲਵਰ ਗ੍ਰੇਡਿੰਗ` ਦਿੰਦੀ ਹੈ। ਅਥਾਰਟੀ ਨੇ ਪ੍ਰੋਜੈਕਟ ਤਜਵੀਜ਼ ਦੇ ਸਾਰੇ ਪੱਖ ਵਿਸਥਾਰਪੂਰਬਕ ਤੇ ਗਹੁ ਨਾਲ ਵਾਚੇ ਸਨ ਤੇ ਇਹ ਹਰ ਪਾਸਿਓਂ ਤਸੱਲੀਬਖ਼ਸ਼ ਸੀ।`


ਇੱਥੇ ਵਰਨਣਯੋਗ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਤੇ ਰਿਸ਼ਤੇ `ਚ ਉਨ੍ਹਾਂ ਦੇ ਜੇਠ ਲੱਗਦੇ ਸੂਬੇ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਪਹਿਲਾਂ ਇਸੇ ਏਮਸ ਦੀ ਉਸਾਰੀ ਦੇ ਮੁੱਦੇ `ਤੇ ਤਿੱਖੀਆਂ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ ਹਨ। ਬੀਬੀ ਬਾਦਲ ਸਦਾ ਪੰਜਾਬ ਸਰਕਾਰ, ਖ਼ਾਸ ਕਰ ਕੇ ਮਨਪ੍ਰੀਤ ਸਿੰਘ ਬਾਦਲ `ਤੇ ਦੋਸ਼ ਲਾਉਂਦੇ ਰਹੇ ਹਨ ਕਿ ਉਹੀ ਇਸ ਵੱਡੇ ਹਸਪਤਾਲ ਦੀ ਉਸਾਰੀ ਦੇ ਰਾਹ ਵਿੱਚ ‘ਅੜਿੱਕਾ` ਡਾਹ ਰਹੇ ਹਨ। ਮਨਪ੍ਰੀਤ ਬਾਦਲ ਅਜਿਹੇ ਦੋਸ਼ਾਂ ਨੂੰ ਸਿਆਸੀ ਹਿਤਾਂ ਤੋਂ ਪ੍ਰੇਰਿਤ ਦੱਸਦੇ ਰਹੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਇਹ ਪ੍ਰੋਜੇਕਟ ਪੂਰੀ ਤਰ੍ਹਾਂ ਕੇਂਦਰ ਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda AIIMS Harsimrat Kaur Badal proved wrong