ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਏਮਸ ਪਿੱਛੇ ਫਿਰ ਆਹਮੋ-ਸਾਹਮਣੇੇ ਦਿਓਰ-ਭਰਜਾਈ

  ਮਨਪ੍ਰੀਤ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ

1 / 2 ਮਨਪ੍ਰੀਤ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ

ਹਰਸਿਮਰਤ ਬਾਦਲ

2 / 2ਹਰਸਿਮਰਤ ਬਾਦਲ

PreviousNext

ਸੰਸਦੀ ਚੋਣਾਂ ਵਿੱਚ ਸਿਰਫ 5 ਮਹੀਨੇ ਦਾ ਸਮਾਂ ਬਾਕੀ ਹੈ. ਇਸੇ ਲਈ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ ਲੋਕ ਸਭਾ ਹਲਕੇ ਵਿੱਚ ਬਣ ਰਿਹਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਵੱਕਾਰ ਦਾ ਸਵਾਲ ਬਣ ਗਿਆ ਹੈ। 

 

ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਹਰਸਿਮਰਤ ਖ਼ੁਦ ਨਿਯਮਿਤ ਤੌਰ ਉੱਤੇ ਪ੍ਰਾਜੈਕਟ ਸਾਈਟ ਦਾ ਲਗਾਤਾਰ ਦੌਰਾ ਕਰ ਰਹੀ ਹੈ। ਇਸ ਸਾਲ ਅਗਸਤ ਵਿੱਚ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹਰਸਿਮਰਤ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਹਰਸਿਮਰਤ ਨੇ ਦੋਸ਼ ਲਗਾਏ ਸਨ ਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇਣ ਵਿੱਚ ਦੇਰੀ ਕਰ ਰਹੀ ਹੈ। 

 

 ਸ਼ਨੀਵਾਰ ਨੂੰ ਆਪਣੀ ਆਖਰੀ ਫੇਰੀ ਦੌਰਾਨ, 66 ਕੇਵੀ ਪਾਵਰ ਗਰਿੱਡ ਸਥਾਪਤ ਕਰਨ 'ਤੇ ਨਾਲ-ਨਾਲ ਪ੍ਰੋਜੈਕਟ ਖੇਤਰ ਦੇ ਨੇੜੇ ਪਾਣੀ ਚੈਨਲ ਦਾ ਕੋਈ ਹੱਲ ਕਰਨ 'ਚ ਅਸਫਲ ਰਹਿਣ ਉੱਤੇ ਹਰਸਿਮਰਤ ਮੁੜ ਸੂਬਾ ਸਰਕਾਰ' ਤੇ ਦਬਾਅ ਪਾ ਰਹੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਐਲਾਨ ਕੀਤਾ ਕਿ 'ਆਊਟਪੇਸ਼ੇਂਟ ਡਿਪਾਰਟਮੈਂਟ' (ਓ.ਪੀ.ਡੀ.) ਸੇਵਾਵਾਂ ਫਰਵਰੀ 2019 ਵਿਚ ਸ਼ੁਰੂ ਹੋ ਜਾਣਗੀਆਂ।

 

ਦੂਜੇ ਪਾਸੇ, ਹਰਸਿਮਰਤ ਦੇ ਜੇਠ ਮਨਪ੍ਰੀਤ ਸਿੰਘ ਬਾਦਲ ਜੋ ਸੂਬੇ ਦੀ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਵੀ ਹਨ, ਨੇ ਬਠਿੰਡਾ ਦੇ ਲੋਕਾਂ ਨੂੰ ਏਮਜ਼ ਦੀ ਵਾਰ-ਵਾਰ ਯਾਦ ਕਰਾਕੇ ਰਾਜਨੀਤਿਕ ਫਾਇਦਾ ਲੈਣ ਦੇ ਦੋਸ ਲਗਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bathinda aiims is prestige issue for harsimrat kaur badal