ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਜੇਲ੍ਹ ਦੇ 12 ਹਵਾਲਾਤੀਆਂ ਤੇ ਕੈਦੀਆਂ ਕੋਲੋਂ ਮਿਲੇ 14 ਮੋਬਾਇਲ ਫ਼ੋਨ

ਬਠਿੰਡਾ ਜੇਲ੍ਹ ਦੇ 12 ਹਵਾਲਾਤੀਆਂ ਤੇ ਕੈਦੀਆਂ ਕੋਲੋਂ ਮਿਲੇ 14 ਮੋਬਾਇਲ ਫ਼ੋਨ

ਮਾਡਰਨ ਜੇਲ੍ਹ ’ਚ ਇੱਕ ਕੈਦੀ ਨੂੰ ਫ਼ੋਨ ’ਤੇ ਕਿਸੇ ਨੂੰ ਡਰਾਉਂਦੇ–ਧਮਕਾਉਂਦੇ ਜੇਲ੍ਹ ਪ੍ਰਸ਼ਾਸਨ ਨੇ ਫੜਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਚਲਾਈ। ਦੋ ਕੈਦੀਆਂ ਤੋਂ ਦੋ ਮੋਬਾਇਲ ਬਿਨਾ ਸਿਮ ਤੇ ਬਿਨਾ ਬੈਅਰੀ ਦੇ ਬਰਾਮਦ ਕੀਤਾ। ਫ਼ੋਨ ਉੱਤੇ ਧਮਕਾਉਣ ਵਾਲੇ ਕੈਦੀ ਤੋਂ ਫ਼ੋਨ ਦੀ ਬੈਟਰੀ ਤੇ ਚਾਰਜਰ ਹੀ ਬਰਾਮਦ ਹੋਇਆ।

 

 

ਉੱਧਰ ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਇੰਟੈਂਡੈਂਟ ਬਲਬੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 15 ਦਸੰਬਰ ਨੂੰ ਕੈਦੀ ਬਲਵਿੰਦਰ ਸਿੰਘ ਉਰਫ਼ ਭਿੰਦਾ ਜੇਲ੍ਹ ’ਚ ਕਿਸੇ ਵਿਅਕਤੀ ਨੂੰ ਫ਼ੋਨ ੳੱਤੇ ਧਮਕਾ ਰਿਹਾ ਸੀ।

 

 

ਕੇਂਦਰੀ ਜੇਲ੍ਹ ਗੋਬਿੰਦਪੁਰਾ ’ਚ ਬੰਦ 12 ਹਵਾਲਾਤੀਆਂ ਤੇ ਕੈਦੀਆਂ ਕੋਲੋਂ 14 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ। ਥਾਣਾ ਕੈਂਟ ਪੁਲਿਸ ਨੇ ਜੇਲ੍ਹ ਦੇ ਡਿਪਟੀ ਸੁਪਰਇੰਟੈਂਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੋਜ਼ਾਨਾ ‘ਅਮਰ ਉਜਾਲਾ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।

 

 

ਇੱਕ ਮਹੀਨਾ ਪਹਿਲਾਂ ਜੇਲ੍ਹ ’ਚ ਸੀਆਰਪੀਐੱਫ਼ ਦੀ ਤਾਇਨਾਤੀ ਕੀਤੀ ਗਈ ਸੀ। ਜੇਲ੍ਹ ’ਚ ਬੰਦ ਗੈਂਗਸਟਰਾਂ ਕੋਲੋਂ ਲਗਾਤਾਰ ਮਿਲ ਰਹੇ ਮੋਬਾਇਲ ਤੇ ਅਪਰਾਧਕ ਗਿਰੋਹਾਂ ਦੀ ਜੰਗ ਕਾਰਨ ਇਹ ਤਾਇਨਾਤੀ ਕੀਤੀ ਗਈ ਸੀ। ਸੀਆਰਪੀਐੱਫ਼ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ’ਚ ਬੰਦ ਕੈਦੀਆਂ ਤੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

 

 

ਬੀਤੇ ਦਿਨੀਂ ਜੇਲ੍ਹ ਅਧਿਕਾਰੀਆਂ ਤੇ ਸੀਆਰਪੀਐੱਫ਼ ਵੱਲੋਂ ਜੇਲ੍ਹ ਵਿੱਚ ਚੈਕਿੰਗ ਕੀਤੀ ਗਈ, ਤਾਂ 12 ਹਵਾਲਾਤੀਆਂ ਤੇ ਕੈਦੀਆਂ ਤੋਂ ਵੱਖੋ–ਵੱਖਰੀਆਂ ਕੰਪਨੀਆਂ ਦੇ ਮੋਬਾਇਲ ਫੜੇ ਗਏ। ਇਨ੍ਹਾਂ ਮੁਲਜ਼ਮਾਂ ’ਚੋਂ ਇੱਕ ਰੋਹਿਤ ਵਿਕਟਰ ਨਾਂਅ ਦਾ ਨੌਜਵਾਨ ਹੈ; ਜਿਸ ਉੱਤੇ ਕਈ ਅਪਰਾਧਕ ਮਾਮਲੇ ਵੀ ਦਰਜ ਹਨ। ਉਸ ਕੋਲੋਂ ਵੀ ਇੱਕ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ ਹੈ।

 

 

ਸੂਤਰਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮਿਲੇ ਮੋਬਾਇਲ ਫ਼ੋਨ ਦੀ ਜਾਂਚ ਪੁਲਿਸ ਨੇ ਕਦੇ ਵੀ ਨਹੀਂ ਕੀਤੀ। ਸੂਤਰਾਂ ਮੁਤਾਬਕ ਜੇ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮਿਲਣ ਵਾਲੇ ਮੋਬਾਇਲ ਬਾਰੇ ਨਿਰਪੱਖ ਜਾਂਚ ਕੀਤੀ ਜਾਵੇ, ਤਾਂ ਵੱਡੇ ਖ਼ੁਲਾਸੇ ਹੋ ਸਕਦੇ ਹਨ ਪਰ ਪੁਲਿਸ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿਰਫ਼ FIR ਦਾਇਰ ਕਰਨ ਤੱਕ ਹੀ ਸੀਮਤ ਰਹਿੰਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda Jail recovered 14 Mobile Phones from 12 under trials and prisoners