ਬਠਿੰਡਾ ਸਟੇਸ਼ਨ `ਤੇ ਜੰਮੂ ਤਵੀ ਐਕਸਪ੍ਰੈੱਸ ਦਾ ਇੰਜਣ ਅੱਜ ਲੀਹੋਂ ਲੱਥ ਗਿਆ। ਇਸ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਪਰਨ ਸਮੇਂ ਇੰਜਣ ਵਾਸਿ਼ੰਗ ਯਾਰਡ ਵਿੱਚ ਸੀ; ਜੋ ਮੁੱਖ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ।
ਇੰਜਣ ਦੇ ਲੀਹੋਂ ਲੱਥਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਬਠਿੰਡਾ ਤੋਂ ਜੰਮੂ ਲਈ ਰੇਲ-ਗੱਡੀ 6:40 ਵਜੇ ਰਵਾਨਾ ਹੁੰਦੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਰੇਲ-ਗੱਡੀ ਦੀ ਰਵਾਨਗੀ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਸੀ; ਜਿਸ ਕਾਰਨ ਯਾਤਰੀ ਕੁਝ ਪਰੇਸ਼ਾਨ ਵਿਖਾਈ ਦੇ ਰਹੇ ਸਨ।