ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੋਂ ਸਮੱਗਲਿੰਗ ਕਾਰਨ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਡਾਢੇ ਪਰੇਸ਼ਾਨ

ਹਰਿਆਣਾ ਤੋਂ ਸਮੱਗਲਿੰਗ ਕਾਰਨ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਡਾਢੇ ਪਰੇਸ਼ਾਨ

ਗੁਆਂਢੀ ਸੂਬੇ ਹਰਿਆਣਾ ਤੋਂ ਸਸਤੀ ਸ਼ਰਾਬ ਦੀ ਸਮੱਗਲਿੰਗ ਬਠਿੰਡਾ ਪੁਲਿਸ ਲਈ ਵੱਡੀ ਸਿਰ–ਦਰਦੀ ਬਣੀ ਹੋਈ ਹੈ। ਸਥਾਨਕ ਸ਼ਰਾਬ ਕਾਰੋਬਾਰੀ ਤੇ ਸ਼ਰਾਬ ਦੀਆਂ ਫ਼ੈਕਟਰੀਆਂ (ਡਿਸਟਿਲਰੀਜ਼) ਦੇ ਮਾਲਕ ਵੀ ਇਸ ਸਮੱਸਿਆ ਕਾਰਨ ਡਾਢੇ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਹੋਣ ਵਾਲਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੈ।

 

 

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਹਰਿਆਣਾ ਦਾ ਬਾਰਡਰ ਲੱਗਦਾ ਹੈ ਤੇ ਉੱਥੋਂ ਕਿਸੇ ਵੀ ਪਾਸਿਓਂ ਸ਼ਰਾਬ ਬੜੀ ਆਸਾਨੀ ਨਾਲ ਸਮੱਗਲ ਹੋ ਸਕਦੀ ਹੈ ਤੇ ਹੋ ਵੀ ਰਹੀ ਹੈ। ਹੁਣ ਹਰ ਥਾਂ ’ਤੇ ਤਾਂ ਸੁਰੱਖਿਆ ਸੰਭਵ ਵੀ ਨਹੀਂ ਹੈ। ਹਰਿਆਣਾ ਤੋਂ ਪੰਜਾਬ ਦੇ ਇਸ ਜ਼ਿਲ੍ਹੇ ’ਚ ਸਮੱਗਲ ਕਰ ਕੇ ਭੇਜੀ ਜਾ ਰਹੀ ਜ਼ਿਆਦਾਤਰ ਸ਼ਰਾਬ ‘ਘਰ ਦੀ ਕੱਢੀ’ ਜਾਂ ਦੇਸੀ ਹੁੰਦੀ ਹੈ।

 

 

ਦੇਸੀ ਸ਼ਰਾਬ ਦੀਆਂ 12 ਬੋਤਲਾਂ ਦੀ ਇੱਕ ਪੇਟੀ ਹਰਿਆਣਾ ’ਚ 700 ਰੁਪਏ ਦੀ ਮਿਲ ਜਾਂਦੀ ਹੈ ਤੇ ਉਹੀ ਬੋਤਲ ਬਠਿੰਡਾ ਜ਼ਿਲ੍ਹੇ ’ਚ ਲਿਆ ਕੇ 1,800 ਰੁਪਏ ਤੋਂ ਲੈ ਕੇ 2,000 ਰੁਪਏ ਤੱਕ ਦੀ ਵਿਕ ਜਾਂਦੀ ਹੈ। ਸਮੱਗਲ ਕਰ ਕੇ ਲਿਆਂਦੀ ਸ਼ਰਾਬ 1,200 ਰੁਪਏ ਅਤੇ 1,500 ਰੁਪਏ ਪ੍ਰਤੀ ਪੇਟੀ ਆਸਾਨੀ ਨਾਲ ਵਿਕ ਜਾਂਦੀ ਹੈ।

 

 

ਪੰਜਾਬ ਤੇ ਹਰਿਆਣਾ ਵਿਚਲੇ ਬਾਰਡਰ ਉੱਤੇ ਕੋਈ ਪੁਖ਼ਤਾ ਸੁਰੱਖਿਆ ਇੰਤਜ਼ਾਮ ਨਾ ਹੋਣ ਕਾਰਨ ਸ਼ਰਾਬ ਦੀ ਸਮੱਗਲਿੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ।

 

 

ਪਿਛਲੇ ਤਿੰਨ ਮਾਲੀ ਸਾਲਾਂ ਦੌਰਾਨ ਸਾਲ 2017–18 ਤੋਂ ਲੈ ਕੇ ਸਮੱਗਲ ਕੀਤੀ ਜਾਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਵਿੱਚ 1 ਲੱਖ ਤੋਂ ਲੈ ਕੇ 1.7 ਲੱਖ ਤੱਕ ਦਾ ਵਾਧਾ ਹੋਇਆ ਹੈ। ਇਹ ਵਾਧਾ 70 ਫ਼ੀ ਸਦੀ ਹੈ।

 

 

ਸਾਲ 2018–19 ਦੌਰਾਨ ਇਹ ਅੰਕੜਾ 1.5 ਲੱਖ ਬੋਤਲਾਂ ਦਾ ਸੀ ਤੇ ਇਸ ਵਰ੍ਹੇ 31 ਜਨਵਰੀ ਤੱਕ 1.4 ਲੱਖ ਬੋਤਲਾਂ ਫੜੀਆਂ ਜਾ ਚੁੱਕੀਆਂ ਹਨ। ਸਾਲ 2017–18 ਦੌਰਾਨ 1,307 ਐੱਫ਼ਆਈਆਰ (FIR) ਦਰਜ ਹੋਈਆਂ ਸਨ; ਜਦ ਕਿ ਸਾਲ 2018–19 ’ਚ ਇਹ ਗਿਣਤੀ 1,042 ਸੀ। ਮੌਜੂਦਾ ਵਿੱਤੀ ਵਰ੍ਹੇ ਦੌਰਾਨ 31 ਜਨਵਰੀ ਤੱਕ 924 FIRs ਦਰਜ ਹੋ ਚੁੱਕੀਆਂ ਸਨ।

 

 

ਸਥਾਨਕ ਸ਼ਰਾਬ ਕਾਰੋਬਾਰੀਆਂ ਦਾ ਦਾਅਵਾ ਹੈ ਕਿ ਹਰਿਆਣਾ ਤੋਂ ਸਮੱਗਲ ਕਰ ਕੇ ਬਠਿੰਡਾ ਜ਼ਿਲ੍ਹੇ ’ਚ ਵੇਚਣ ਵਾਲਿਆਂ ਦੇ ਪਹੁੰਚ ਬਹੁਤ ਉੱਪਰ ਤੱਕ ਅਤੇ ਅਸਰ–ਰਸੂਖ਼ ਵਾਲੀਆਂ ਹਸਤੀਆਂ ਤੱਕ ਹੁੰਦੀ ਹੈ। ਉਹ ਇਨ੍ਹਾਂ ਸਮੱਗਲਰਾਂ ਵਿਰੁੱਧ ਕੋਈ ਕਾਰਵਾਈ ਹੋਣ ਹੀ ਨਹੀਂ ਦਿੰਦੇ।

 

ਵਿਧਾਨਕ ਚੇਤਾਵਨੀ: ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਨੂੰ ਆਪਣੇ ਜੀਵਨ 'ਚ ਕਦੇ ਨਾ ਘੁਸਣ ਦੇਵੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda liquor traders very disturbed due to smuggling from Haryana