ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਲਜ਼ਮ ਫੜਨ ਗਈ ਬਠਿੰਡਾ ਪੁਲਿਸ ’ਤੇ ਹਰਿਆਣਾ ’ਚ ਪਥਰਾਅ ਤੇ ਗੋਲੀਬਾਰੀ, ਇੱਕ ਦੀ ਮੌਤ

ਮੁਲਜ਼ਮ ਫੜਨ ਗਈ ਬਠਿੰਡਾ ਪੁਲਿਸ ’ਤੇ ਹਰਿਆਣਾ ’ਚ ਪਥਰਾਅ, ਇੱਕ ਮੌਤ

ਪੰਜਾਬ ਦੇ ਬਠਿੰਡਾ ਨਾਲ ਲੱਗਦੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ’ਚ ਪੈਂਦੇ ਪਿੰਡ ਦੇਸੂਜੋਧਾ ਵਿਖੇ ਅੱਜ ਬੁੱਧਵਾਰ ਨੂੰ ਸਵੇਰੇ 6:00 ਵਜੇ ਪੁਲਿਸ ਤੇ ਪਿੰਡ–ਵਾਸੀਆਂ ਵਿਚਾਲੇ ਪਥਰਾਅ ਤੇ ਗੋਲੀਬਾਰੀ ਹੋ ਗਈ। ਇਸ ਸੰਘਰਸ਼ ਦੌਰਾਨ ਪਿੰਡ ਦਾ ਇੱਕ ਵਿਅਕਤੀ ਮਾਰਿਆ ਗਿਆ ਤੇ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇੱਕ ਕਾਂਸਟੇਬਲ ਕਮਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਇੰਝ ਅੱਜ ਦੇ ਇਸ ਸੰਘਰਸ਼ ਨੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ।

 

 

ਦਰਅਸਲ, ਨਸ਼ਿਆਂ ਦੇ ਸਮੱਗਲਰ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਸੀਆਈਏ–ਵਨ ਦੀ ਟੋਲੀ ਉੱਤੇ ਕਥਿਤ ਤੌਰ ’ਤੇ ਪਿੰਡ–ਵਾਸੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ।

 

 

ਇਸ ਹਮਲੇ ਵਿੱਚ ਇੱਕ ਏਐੱਸਆਈ ਹਰਜੀਵਨ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮ ਫੱਟੜ ਹੋ ਗਏ। ਪਤਾ ਲੱਗਾ ਹੈ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਮੁਲਜ਼ਮ ਕੁਲਵਿੰਦਰਿ ਸਿੰਘ ਦੇ ਚਾਚਾ ਤੇ ਕਥਿਤ ਨਸ਼ਾ–ਸਮੱਗਲਰ ਜੱਗਾ ਸਿੰਘ ਦੀਆਂ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।

 

 

ਜ਼ਖ਼ਮੀ ਪੁਲਿਸ ਮੁਲਾਜ਼ਮ ਇਸ ਵੇਲੇ ਬਠਿੰਡਾ ਦੇ ਮੈਕਸ ਹਸਪਾਤਲ ਵਿੱਚ ਜ਼ੇਰੇ ਇਲਾਜ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਪਿੰਡ–ਵਾਸੀਆਂ ਨੇ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਗਰਦਨਾਂ ਵਿੱਚ ਰੱਸੀਆਂ ਕੇ ਉਨ੍ਹਾਂ ਨੂੰ ਘਸੀਟਿਆ। ਤਦ ਪੁਲਿਸ ਨੇ ਆਪਣੇ ਬਚਾਅ ਵਿੱਚ ਗੋਲੀਬਾਰੀ ਕੀਤੀ।

 

 

ਕੁਝ ਪਿੰਡ ਵਾਸੀਆਂ ਨੇ ਵੀ ਕਥਿਤ ਤੌਰ ਉੱਤੇ ਪੁਲਿਸ ਉੱਤੇ ਗੋਲੀਬਾਰੀ ਕੀਤੀ।

 

 

ਇਸ ਵਾਰਦਾਤ ਤੋਂ ਬਾਅਦ ਇਸ ਪਿੰਡ ਵਿੱਚ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ ਬਠਿੰਡਾ ਦੇ ਹਸਪਤਾਲ ’ਚ ਵੀ ਭਾਰੀ ਪੁਲਿਸ ਤਾਇਨਾਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda Police stoned in Haryana had gone to arrest an accused one dies