ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26 ਜਨਵਰੀ ਨੂੰ ਸਨਮਾਨਿਤ ਹੋਇਆ ਬਠਿੰਡਾ ਦਾ ਰੀਡਰ ਰਿਸ਼ਵਤ ਲੈਂਦਾ ਕਾਬੂ

26 ਜਨਵਰੀ ਨੂੰ ਸਨਮਾਨਿਤ ਹੋਇਆ ਬਠਿੰਡਾ ਦਾ ਰੀਡਰ ਰਿਸ਼ਵਤ ਲੈਂਦਾ ਕਾਬੂ

ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਕੁਝ ਗ਼ਲਤ ਕਾਰਨਾਂ ਕਰ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਮਾਲ ਵਿਭਾਗ ਦੇ ਜਿਸ ਅਧਿਕਾਰੀ ਨੂੰ ਉਸ ਦੀਆਂ ‘ਵਧੀਆ ਸੇਵਾਵਾਂ’ ਲਈ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਖ਼ਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ; ਉਸ ਨੂੰ ਦੋ ਦਿਨਾਂ ਬਾਅਦ ਹੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਗਣਤੰਤਰ ਦਿਵਸ ਤੋਂ ਦੋ ਦਿਨਾਂ ਬਾਅਦ ਨਥਾਣਾ ਸਬ–ਤਹਿਸੀਲ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਜਸਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।

 

 

ਇਸੇ ਰੀਡਰ ਨੂੰ ਸਿਰਫ਼ ਦੋ ਦਿਨ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੁਰਾਂ ਨੇ ‘ਵਧੀਆ ਸੇਵਾਵਾਂ’ ਲਈ ਸਨਮਾਨਿਤ ਕੀਤਾ ਸੀ।

 

 

ਹੁਣ ਮੰਤਰੀ ਸ੍ਰੀ ਸਿੱਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਹੈ ਕਿ ਇਸ ਕਥਿਤ ‘ਭ੍ਰਿਸ਼ਟ’ ਰੀਡਰ ਦੀ ਸਿਫ਼ਾਰਸ਼ ‘ਵਧੀਆ ਸੇਵਾਵਾਂ’ ਲਈ ਕਿਵੇਂ ਤੇ ਕਿਉਂ ਕੀਤੀ ਗਈ।

 

 

ਦਰਅਸਲ, ਜਸਵਿੰਦਰ ਸਿੰਘ ਵਿਰੁੱਧ ਸ਼ਿਕਾਇਤ ਬਠਿੰਡਾ ਵਿਖੇ ਗਣਤੰਤਰ ਦਿਵਸ ਤੋਂ 3 ਦਿਨ ਪਹਿਲਾਂ 23 ਜਨਵਰੀ ਨੂੰ ਕਰ ਦਿੱਤੀ ਗਈ ਸੀ ਤੇ ਉਸ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਸੀ ਪਰ ਜ਼ਿਲ੍ਹਾ ਅਧਿਕਾਰੀਆਂ ਨੇ ਉਸ ਨੂੰ ਸਨਮਾਨਿਤ ਕੀਤੇ ਜਾਣ ਦਾ ਪ੍ਰੋਗਰਾਮ ਮੁਲਤਵੀ ਨਹੀਂ ਕੀਤਾ।

 

 

ਜ਼ਿਲ੍ਹਾ ਅਧਿਕਾਰੀ ਜੇ ਚਾਹੁੰਦੇ, ਤਾਂ ਉਸ ਦਾ ਨਾਂਅ ਸਨਮਾਨਿਤ ਵਿਅਕਤੀਆਂ ਦੀ ਸੂਚੀ ਵਿੱਚੋਂ ਐਨ ਆਖ਼ਰੀ ਮੌਕੇ ਵੀ ਆਸਾਨੀ ਨਾਲ ਕੱਢ ਸਕਦੇ ਸਨ ਪਰ ਉਨ੍ਹਾਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda Reader arrested while taking bribe was felicitated on Republic Day